ਏਡੀਜੀਪੀ ਵਰਿੰਦਰ ਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਪੁਲੀਸ ਇੰਟੈਲੀਜੈਂਸ ਵਿੰਗ ਦੇ ਮੁਖੀ ਅਤੇ ਵਧੀਕ ਡੀਜੀਪੀ ਵਰਿੰਦਰ ਕੁਮਾਰ ਅਤੇ ਏਡੀਜੀਪੀ-ਕਮ-ਡਾਇਰੈਕਟਰ ਪੰਜਾਬ ਪੁਲੀਸ ਅਕਾਦਮੀ ਫਿਲੌਰ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲੀਸ     ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ 13 ਪੁਲੀਸ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ  ਜਾਵੇਗਾ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਕੰਵਲਦੀਪ ਸਿੰਘ ਜੁਆਇੰਟ ਡਾਇਰੈਕਟਰ ਆਈਵੀਸੀ ਅਤੇ ਐਸਯੂ ਵਿਜੀਲੈਂਸ ਬਿਉਰੋ ਪੰਜਾਬ, ਹਰਗੋਬਿੰਦ ਸਿੰਘ ਏਆਈਜੀ ਵਿਜੀਲੈਂਸ ਬਿਉਰੋ ਪੰਜਾਬ ਐੱਸਏਐੱਸ ਨਗਰ ਅਤੇ ਕੁਲਵੰਤ ਰਾਏ ਐੱਸਪੀ, ਪੀਬੀਆਈ, ਓਸੀ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਇੰਦਰਪਾਲ ਸਿੰਘ ਇੰਸਪੈਕਟਰ ਵਿਜੀਲੈਂਸ ਬਿਉਰੋ ਮੁੱਖ ਦਫ਼ਤਰ ਐੱਸਏਐੱਸ ਨਗਰ, ਲਖਵਿੰਦਰ ਸਿੰਘ ਇੰਸਪੈਕਟਰ ਪ੍ਰੋਵਿਜ਼ਨਿੰਗ ਵਿੰਗ ਪੰਜਾਬ, ਚੰਡੀਗੜ੍ਹ, ਸ਼ਿਵ ਕੁਮਾਰ ਇੰਸਪੈਕਟਰ, ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ,  ਕਮਲਜੀਤ ਇੰਸਪੈਕਟਰ, 80 ਬਟਾਲੀਅਨ ਪੀਏਪੀ ਜਲੰਧਰ, ਕੁਲਦੀਪ ਸਿੰਘ ਸਬ-ਇੰਸਪੈਕਟਰ, ਆਰਮਡ ਬਟਾਲੀਅਨ ਪੀਏਪੀ ਜਲੰਧਰ, ਜਸਵੀਰ ਸਿੰਘ ਸਬ-ਇੰਸਪੈਕਟਰ, 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰਭਜਨ ਲਾਲ ਐੱਸਆਈ ਓਪਰੇਸ਼ਨਲ ਸਟਾਫ ਬਠਿੰਡਾ, ਬੂਟਾ ਸਿੰਘ ਏਐੱਸਆਈ ਭਰਤੀ ਟਰੇਨਿੰਗ ਸੈਂਟਰ ਪੀਏਪੀ ਜਲੰਧਰ, ਸੁਖਦੇਵ ਸਿੰਘ ਏਐੱਸਆਈ ਪੁਲੀਸ ਕੰਟਰੋਲ ਰੂਮ ਤਕਨੀਕੀ ਸਰਵਿਸਿਜ਼ ਕਮਿਸ਼ਨਰੇਟ ਜਲੰਧਰ ਅਤੇ ਹਰਪਾਲ ਸਿੰਘ ਏਐੱਸਆਈ ਸਪੈਸ਼ਲ ਬ੍ਰਾਂਚ ਕਮਿਸ਼ਨਰੇਟ ਲੁਧਿਆਣਾ ਨੂੰ ਆਜ਼ਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

Previous articleਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ
Next articleਸਤਲੁਜ ਦਰਿਆ ’ਚ ਡੁੱਬਣ ਕਾਰਨ ਚਾਰ ਲੜਕੀਆਂ ਦੀ ਮੌਤ