ਏਕਮ ਪਬਲਿਕ ਸਕੂਲ ਮਹਿਤਪੁਰ ਦਾ ਸਲਾਨਾ ਇਨਾਮ ਵੰਡ ਪ੍ਰੋਗਰਾਮ ਪੈਗਾਮ ਅਮਿੱਟ ਯਾਦਾਂ ਛੱਡਦਾ ਸਮਾਪਤ

ਮਹਿਤਪੁਰ  – ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਕੂਲ ਦੇ ਡਾਇਰੈਕਟਰ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਲਾਨਾ ਇਨਾਮ ਵੰਡ ਪ੍ਰੋਗਰਾਮ ਪੈਗਾਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ, ਐਡਵੋਕੇਟ ਐਸ ਕੇ ਮਲਹੋਤਰਾਂ, ਐਡਵੋਕੈਟ ਬਚਿੱਤਰ ਸਿੰਘ ਕੋਹਾੜ, ਪੰਜਾਬੀ ਗਾਇਕ ਕੰਠ ਕਲੇਰ, ਦੀਪ ਢਿੱਲੋ, ਮੰਗਲ ਹਠੂਰ ਮੁੱਖ ਮਹਿਮਾਨ ਵਜੋ ਪਹੁੰਚੇ । ਉਪਰੰਤ ਆਏ ਮਹਿਮਾਨਾ ਨੇ ਸ਼ਮਾਂ ਰੌਸ਼ਨ ਕੀਤੀ ਪ੍ਰੋਗਰਾਮ ਦੀ ਸ਼ੁਰਆਤ ਕਰਵਾਈ। ਪ੍ਰੋਗਰਾਮ ਦਾ ਅਗਾਜ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਦੇ ਧਾਰਮਿਕ ਗੀਤ ਨਾਲ ਕੀਤਾ ।

           ਪ੍ਰੋਗਰਾਮ ਵਿੱਚ ਸਕੂਲ ਦੇ ਬੱਚੇ ਵਲੋ ਹਰ ਇੱਕ ਪੇਸ਼ਕਾਰੀ ਕਾਬਿਲੇ-ਏ- ਤਾਰੀਫ ਸੀ । ਬੱਚਿਆ ਦੁਆਰਾ ਪੇਸ਼ ਕੀਤਾ ਨਾਟਕ ਪੈਗਾਮ-ਏ-ਨਾਨਕ ਹਰ ਇੱਕ ਦਰਸ਼ਕ ਵਲੋ ਖੂਬ ਸਲਾਰਿਆ ਗਿਆ । ਡਾਇਰੈਕਟਰ ਨਿਰਮਲ ਸਿੰਘ, ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਡਾ ਅਮਰਜੀਤ ਸਿੰਘ ਚੀਮਾਂ, ਨਗਰ ਪੰਚਾਇਤ ਦੇ ਪ੍ਰਧਾਨ ਰਾਜ ਕੁਮਾਰ ਜੱਗਾ, ਕੌਸਲਰ ਰਮੇਸ਼ ਮਹੇ, ਕੌਸਲਰ ਮਹਿੰਦਰਪਾਲ ਸਿੰਘ ਟੁਰਨਾਂ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾਂ, ਬਲਜਿੰਦਰ ਸਿੰਘ, ਮੰਗਲ ਹਠੂਰ, ਦੀਪ ਢਿੱਲੋ, ਪ੍ਰਿੰਸੀਪਲ ਅਮਨਦੀਪ ਕੌਰ, ਵਾਇਸ ਪ੍ਰਿੰਸੀਪਲ ਦਲਜੀਤ ਕੌਰ, ਪ੍ਰਧਾਨ ਦਲਜੀਤ ਸਿੰਘ ਵਲੋ ਸਾਂਝੇ ਤੌਰ ਸਾਲ 2018-2019 ਵਿੱਚ ਪੜਾਈ ਅਤੇ ਖੇਡਾ ਵਿੱਚ ਪਹਿਲੇ, ਦੂਜੇ, ਤੀਜ਼ੇ ਸਥਾਨ ਤੇ ਰਹਿਣ ਵਾਲੇ ਬੱਚਿਆ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ ।

ਦੀਪ ਢਿੱਲੋ, ਮੰਗਲ ਹਠੂਰ ਆਪਣੀ ਗਾਇਕੀ ਅਤੇ ਸ਼ਾਇਰੀ ਨਾਲ ਦਰਸ਼ਕਾ ਦੇ ਮਨਾ ਤੇ ਡੁੰਗੀ ਛਾਪ ਛੱਡੀ। ਪੰਜਾਬੀ ਗਾਇਕੀ ਦੇ ਥੰਮ ਦੇ ਕੰਠ ਕਲੇਰ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੀਆ ਹਾਜਰੀ ਲਗਵਾਈ, ਸਕੂਲ ਦੇ ਬੱਚਿਆ ਪ੍ਰਤੀ ਆਪਣੀ ਡੂੰਘੀ ਸਾਂਝ ਦਾ ਇਜ਼ਹਾਰ ਕਰਦੇ ਹੋਏ ਆਪਣਾ ਬਚਪਨ ਯਾਦ ਕੀਤਾ । ਸਟੇਜ ਦਾ ਸੰਚਾਲਨ ਮੈਡਮ ਸਵਨਪਦੀਪ ਕੌਰ, ਰਣਜੋਤ ਸਿੰਘ ਤੇ ਹੋਣਹਾਰ ਬੱਚਿਆ ਨੇ ਸਾਂਝੇ ਤੌਰ ਤੇ ਕੀਤਾ ਸਕੂਲ ਦੇ ਬੱਚਿਆ ਵਲੋ ਵੱਖ ਵੱਲ ਵਿਸਿaਆ ਨਾਲ ਸਬੰਧਤ ਪ੍ਰਦਰਸ਼ਨੀਆ ਵੀ ਲਗਾਈਆ ਗਈਆ । ਇਸ ਮੌਕੇ ਰਵੀ ਪਾਲ ਸਿੰਘ ਮੋਮੀ, ਸਰਪੰਚ ਮਨਪ੍ਰੀਤ ਸਿੰਘ ਖੈਹਰਾ, ਕੌਸਲਰ ਕਮਲ ਕਿਸ਼ੋਰ, ਕੌਸਲਰ ਕ੍ਰਾਂਤੀਜੀਤ ਸਿੰਘ ਚੌਹਾਨ, ਹਨੀ ਪਸਰੀਚਾ, ਕੌਸਲਰ ਹਰਪ੍ਰੀਤ ਸਿੰਘ ਪੀਤਾ, ਡਾ ਅਮਰਜੀਤ ਸਿੰਘ ਥਿੰਦ, ਨਗਰ ਪੰਚਾਇਤ ਦਫਤਰ ਤੋ ਕੁਲਵਿੰਦਰ ਸਿੰਘ, ਸੌਰਭ ਜੋਸ਼ੀ, ਕੁਲਵਿੰਦਰ ਸਿੰਘ ਸੰਧੂ, ਮਾਸਟਰ ਰਜੇਸ਼ ਕੁਮਾਰ, ਸੋਨੂੰ ਸੂਦ, ਮਾਸਟਰ ਹਰਬੰਸ ਲਾਲ ਕੈਂਥਂ, ਤਜਿੰਦਰ ਸਿੰਘ ਰਾਮਪੁਰ, ਰਮਨ ਕੁਮਾਰ, ਅਮ੍ਰਿਤਪਾਲ ਸਿੰਘ, ਰਾਜ ਕੁਮਾਰ, ਵਿਜੈ ਕੁਮਾਰ ਆਦਿ ਅਤੇ ਸਕੂਲ ਦਾ ਸਟਾਫ ਹਾਜਰ ਸੀ ।
 ਹਰਜਿੰਦਰ ਛਾਬੜਾ ਪੱਤਰਕਾਰ -95922-82333