ਮਹਿਤਪੁਰ (ਨੀਰਜ ਵਰਮਾ) (ਸਮਾਜਵੀਕਲੀ) : ਏਕਮ ਪਬਲਿਕ ਸਕੂਲ ਮਹਿਤਪੁਰ ਦੇ ਸੀ ਬੀ ਐਸ ਈ ਵਲੋਂ ਐਲਾਨਿਆ ਗਿਆ 12 ਵੀ ਕਲਾਸ ਦਾ ਨਤੀਜਾ 100 ਫੀਸਦੀ ਰਿਹਾ। 12 ਵੀ ਪ੍ਰੀਖਿਆ ਵਿੱਚ ਕੁੱਲ 96 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਹਨਾਂ ਵਿੱਚੋ 85 ਵਿਦਿਆਰਥੀਆਂ ਨੇ ਫਸਟ ਡਿਵੀਜਨ ਹਾਸਿਲ ਕੀਤੀ ਅਤੇ 27 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਨਾਨ ਮੈਡੀਕਲ ਦੀ ਵਿਦਿਆਰਥਣ ਨੇ 95 ਫੀਸਦੀ ਅੰਕ ਹਾਸਲ ਕਰਕੇ ਤਹਿਸੀਲ ਵਿੱਚੋ ਪਹਿਲੇ ਨੰਬਰ ਤੇ ਰਹਿ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸੇ ਤਰਾਂ ਮੈਡੀਕਲ ਗਰੁੱਪ ਦੀ ਮੁਸਕਾਨਪ੍ਰੀਤ ਕੌਰ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਤਹਿਸੀਲ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਅਤੇ ਸਕੂਲ ਵਿੱਚੋ ਮੈਡੀਕਲ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਮਰਸ ਗਰੁੱਪ ਦੀ ਜਸਲੀਨ ਕੌਰ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਨਾਂ ਤੋ ਇਲਾਵਾ ਹਰਮਨਦੀਪ ਕੌਰ ਨੇ 91 ਫੀਸਦੀ ,ਅੰਸ਼ਿਕਾ, ਮੁਸਕਾਨ 90 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਇਸ ਮੌਕੇ ਸਕੂਲ ਡਾਇਰੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ 12 ਵੀ ਕਲਾਸ ਦੇ ਹਰ ਵਿਸ਼ੇ ਵਿਚੋਂ ਬੱਚਿਆਂ ਨੇ ਮੈਰਿਟ ਹਾਸਲ ਕੀਤੀ ਹੈ।ਅੰਗਰੇਜ਼ੀ ਵਿਸ਼ੇ ਵਿਚੋਂ 100 ਵਿਚੋਂ 100 ਅੰਕ, ਮੈਥ ਵਿਚੋਂ 97 ਅੰਕ ,ਸਰੀਰਿਕ ਸਿੱਖਿਆ ਵਿਚੋਂ 99 ਅੰਕ,ਫਿਜ਼ਿਕਸ,ਕੈਮਿਸਟਰੀ ਵਿਚੋਂ 95 ਅੰਕ,ਬਿਜਨਸ ਸਟੱਡੀ ,ਅਕਾਊਂਟਸ, ਵਿਚੋਂ 94 ਅੰਕ ਪ੍ਰਾਪਤ ਕਰਕੇ ਬੱਚਿਆਂ ਨੇ ਮੈਰਿਟ ਹਾਸਲ ਕੀਤੀ ਹੈ।
ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਬੱਚਿਆ ਦੇ ਮਾਪਿਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਬੱਚਿਆਂ ਦੀ ਇਸ ਸਫ਼ਲਤਾ ਮਗਰ ਸਮੂਹ ਸਟਾਫ ਦੀ ਮਿਹਨਤ ਦੀ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਵਾਈਸ ਪ੍ਰਿੰਸੀਪਲ ਦਲਜੀਤ ਕੌਰ ਨੇ ਵੀ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿਤੀ।ਇਸ ਮੌਕੇ ਪਰਮਿੰਦਰ ਸਿੰਘ,ਚੰਦਨ ਸਿੰਘ,ਬਿਨੇਸ਼,ਕੋ ਆਰਡੀਨੇਟਰ ਸਵਪਨਦੀਪ ਕੌਰ,ਰਣਜੋਤ ਸਿੰਘ,ਮਿਸ ਰਜਨੀ,ਮੋਨਿਕਾ,ਪਰਮਿੰਦਰ ਕੌਰ,ਸਮੀਰ,ਰਿਚਾ,ਦਵਿੰਦਰ ਸ਼ਰਮਾ,ਪੂਨਮ ਸ਼ਰਮਾ ਸਟਾਫ ਮੈਂਬਰ ਹਾਜਰ ਸਨ।