ਪ੍ਰਿੰ ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹ 57ਵੇਂ ਆਲ ਇੰਡੀਆਂ ਪ੍ਰਿੰ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਮੈਚਾਂ ਵਿੱਚ ਇੰਡੀਅਨ ਏਅਰ ਫੋਰਸ ਦਿੱਲੀ ਨੇ ਇੱਕ ਦਿਲਚਸਪ ਮੈਚ ਵਿੱਚ ਜਰਨੈਲ ਸਿੰਘ ਸਪੋਰਟਿੰਗ ਕਲੱਬ ਗੜ੍ਹਸ਼ੰਕਰ ਨੂੰ 3-1 ਨਾਲ ਅਤੇ ਕਾਲਜ ਵਰਗ ਦੇ ਮੈਚ ਵਿੱਚ ਫੁੱਟਬਾਲ ਅਕਾਦਮੀ ਪਾਲਦੀ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਨੂੰ 3-0 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਅੱਜ ਦੇ ਆਖ਼ਰੀ ਮੈਚ ਵਿਚ ਸੀਆਈਏਐਸਐਫ਼ ਦਿੱਲੀ ਨੇ ਫੁੱਟਬਾਲ ਕਲੱਬ ਕੇਰਲਾ ਨੂੰ 2-1 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਨ੍ਹਾਂ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪਰਵਾਸੀ ਭਾਰਤੀ ਸੀਤਲ ਸਿੰਘ ਲੁੱਡੂ, ਚੈਂਚਲ ਸਿੰਘ ਕੈਨੇਡਾ, ਅਸ਼ੋਕ ਭੌਰਾ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪਰਵਾਸੀ ਭਾਰਤੀ ਦਲਜੀਤ ਸਿੰਘ ਬੈਂਸ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਸੇਵਕ ਸਿੰਘ ਬੈਂਸ, ਕਰਨਲ ਸੁਰਿੰਦਰ ਸਿੰਘ ਬੈਂਸ, ਮਨਜੀਤ ਸਿੰਘ ਹੀਰ, ਪ੍ਰਿੰ. ਪਰਵਿੰਦਰ ਸਿੰਘ ਖ਼ਾਲਸਾ ਕਾਲਜ, ਪ੍ਰਿੰ. ਧੀਰਜ਼ ਸ਼ਰਮਾ, ਪ੍ਰਿੰ. ਜੀਨ ਸੀ ਕੁਰੀਅਨ, ਪ੍ਰਿੰ. ਜਗਮੋਹਣ ਸਿੰਘ ਨੇ ਕੀਤੀ।
Sports ਏਅਰ ਫੋਰਸ ਦਿੱਲੀ ਅਤੇ ਪਾਲਦੀ ਦੀਆਂ ਟੀਮਾਂ ਅਗਲੇ ਗੇੜ’ਚ