ਨਵੀਂ ਦਿੱਲੀ (ਸਮਾਜ ਵੀਕਲੀ) : ਸਿਡਨੀ ਤੋਂ ਏਅਰ ਇੰਡੀਆ ਦੇ ਹਵਾਈ ਜਹਾਜ਼ ਦੇ ਇਕ ਮੈਂਬਰ ਨੂੰ ਕਰੋਨਾ ਹੋਣ ਬਾਅਦ ਆਸਟਰੇਲੀਆ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਉਡਾਣ ਮੰਗਲਵਾਰ ਨੂੰ ਸਿਰਫ ਸਾਮਾਨ ਲੈ ਕੇ ਹੀ ਪਰਤੀ।
ਸ਼ਨਿਚਰਵਾਰ ਨੂੰ ਦਿੱਲੀ ਅਤੇ ਸਿਡਨੀ ਦਰਮਿਆਨ ਉਡਾਣ ਤੋਂ ਪਹਿਲਾਂ ਦਿੱਲੀ ਵਿੱਚ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰਾਂ ਦਾ ਆਰਟੀ-ਪੀਸੀਆਰ ਕੀਤਾ ਗਿਆ ਅਤੇ ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ। ਸੂਤਰਾਂ ਮੁਤਾਬਕ ਐਤਵਾਰ ਨੂੰ ਸਿਡਨੀ ਪੁੱਜਣ ’ਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਚਾਲਕ ਦਲ ਦੇ ਸਾਰੇ ਮੈਂਬਰਾਂ ਦਾ ਮੁੜ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਸੋਮਵਾਰ ਨੂੰ ਆਈ ਤੇ ਉਸ ਵਿੱਚ ਇਕ ਮੈਂਬਰ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ।