ਏਅਰਟੈੱਲ ਨੇ ਦੇਸ਼ ਦੇ 4 ਮਹਾਨਗਰਾਂ ਸਣੇ 8 ਸ਼ਹਿਰਾਂ ’ਚ 5ਜੀ ਸੇਵਾ ਸ਼ੁਰੂ ਕੀਤੀ, ਜੀਓ ਨੇ ਦਸੰਬਰ 2023 ਤੱਕ ਸਾਰੇ ਦੇਸ਼ ’ਚ ਸੇਵਾਵਾਂ ਦੇਣ ਦਾ ਐਲਾਨ ਕੀਤਾ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਏਅਰਟੈੱਲ ਨੇ ਅੱਜ ਤੋਂ ਚਾਰ ਮਹਾਨਗਰਾਂ ਸਮੇਤ ਅੱਠ ਸ਼ਹਿਰਾਂ ਵਿੱਚ 5ਜੀ ਟੈਲੀਕਾਮ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਯੋਜਨਾ ਮਾਰਚ 2024 ਤੱਕ ਦੇਸ਼ ਭਰ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਨ ਦੀ ਹੈ। ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਅਗਲੇ ਸਾਲ ਦਸੰਬਰ ਤੱਕ ਦੇਸ਼ ਭਰ ਵਿੱਚ 5ਜੀ ਸੇਵਾਵਾਂ ਸ਼ੁਰੂ ਕਰੇਗੀ। ਜੀਓ ਇਸ ਮਹੀਨੇ ਦੇ ਅੰਤ ਤੱਕ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਜੌਏ ਲਾਲ ਥਾਓਸੇਨ ਸੀਆਰਪੀਐੱਫ ਤੇ ਅਨੀਸ਼ ਦਿਆਲ ਸਿੰਘ ਆਈਟੀਬੀਪੀ ਦੇ ਡਾਇਰਕੈਟਰ ਜਨਰਲ ਨਿਯੁਕਤ
Next articleਕੌਮੀ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਸਰਕਾਰ ਦੀ ਪਹਿਲੀ ਤਰਜੀਹ: ਰਾਜਨਾਥ ਸਿੰਘ