ਊਧਵ ਦੀ ਨਾਮਜ਼ਦਗੀ ਸਬੰਧੀ ਰਾਜਪਾਲ ਨੂੰ ਹਦਾਇਤ ਕਰਨ ਦੀ ਮੰਗ

ਮੁੰਬਈ  (ਸਮਾਜਵੀਕਲੀ) – ਇੱਥੇ ਅੱਜ ਬੰਬਈ ਹਾਈ ਕੋਰਟ ਵਿੱਚ ਇਕ ਸਮਾਜਿਕ ਕਾਰਕੁਨ ਵੱਲੋਂ ਇਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਸੂਬਾਈ ਮੰਤਰੀ ਮੰਡਲ ਦੀ ਸਿਫ਼ਾਰਸ਼ ’ਤੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਵਿਧਾਨ ਕੌਂਸਲ ਦਾ ਮੈਂਬਰ ਨਾਮਜ਼ਦ ਕਰਨ ਸਬੰਧੀ ਫ਼ੈਸਲਾ ਲੈਣ ਦੀ ਹਦਾਇਤ ਮਹਾਰਾਸ਼ਟਰ ਦੇ ਰਾਜਪਾਲ ਨੂੰ ਕੀਤੀ ਜਾਵੇ।

ਇਹ ਪਟੀਸ਼ਨ ਸੁਰਿੰਦਰ ਅਰੋੜਾ ਵੱਲੋਂ ਆਪਣੇ ਵਕੀਲ ਐੱਸ.ਬੀ. ਤਾਲੇਕਰ ਰਾਹੀਂ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਦੋਸ਼ ਲਗਾਇਆ ਕਿ ਮਹਾਰਾਸ਼ਟਰ ਦੇ ਰਾਜਪਾਲ ਦੀ ਮਦਦ ਨਾਲ ਊਧਵ ਠਾਕਰੇ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਸਾਜਿਸ਼ ਤਹਿਤ ਭਾਜਪਾ ਇਹ ਸਿਆਸੀ ਖੇਡ ਖੇਡ ਰਹੀ ਹੈ। ਇਸ ਅਰਜ਼ੀ ’ਤੇ ਸੁਣਵਾਈ 5 ਮਈ ਨੂੰ ਹੋਵੇਗੀ।

Previous articleਸੁਪਰੀਮ ਕੋਰਟ ਵੱਲੋਂ ਸੈਂਟਰਲ ਵਿਸਟਾ ਖ਼ਿਲਾਫ਼ ਸੁਣਵਾਈ ਤੋਂ ਇਨਕਾਰ
Next articleਮੋਦੀ ਨੇ ਨਿਵੇਸ਼ ਵਧਾਉਣ ਸਬੰਧੀ ਰਣਨੀਤੀ ਵਿਚਾਰਨ ਲਈ ਮੀਟਿੰਗ ਕੀਤੀ