ਊਧਵ ਠਾਕਰੇ ਲਈ ਰਾਹਤ, ਵਿਧਾਨ ਪ੍ਰੀਸ਼ਦ ਲਈ ਚੋਣਾਂ 21 ਨੂੰ ਸੰਭਵ

ਨਵੀਂ ਦਿੱਲੀ (ਸਮਾਜਵੀਕਲੀ)  – ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿੱਚ ਖਾਲ੍ਹੀ 9 ਸੀਟਾਂ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ 21 ਮਈ ਨੂੰ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ। ਕਰੋਨਾ ਸੰਕਟ ਕਾਰਨ ਕਮਿਸ਼ਨ ਨੇ ਚੋਣ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਸੀ।

ਇਸ ਨਾਲ ਰਾਜ ਦੇ ਮੁੱਖ ਮੰਤਰੀ ਨੂੰ ਭਾਰੀ ਰਾਹਤ ਮਿਲੀ ਹੈ ਕਿਉਂਕਿ ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ ਤੇ ਉਨ੍ਹਾਂ ਲਈ ਛੇ ਮਹੀਨਿਆਂ ਤੇ ਅੰਦਰ ਅੰਦਰ ਕਿਸੇ ਇਕ ਸਦਨ ਦਾ ਮੈਂਬਰ ਬਣਨਾ ਲਾਜ਼ਮੀ ਹੈ। ਉਨ੍ਹਾਂ ਦੇ ਛੇ ਮਹੀਨਿਆਂ ਦੀ ਮਿਆਦ 27 ਮਈ ਨੂੰ ਪੂਰੀ ਹੋ ਰਹੀ ਹੈ। ਜੇ ਕਰ ਚੋਣ 21 ਮਈ ਨੂੰ ਹੋ ਜਾਂਦੀ ਹੈ ਤਾਂ ਰਾਜ ਵਿੱਚ ਸਿਆਸੀ ਸੰਕਟ ਟਲ ਜਾਵੇਗਾ।

Previous articleਤਰੁਣ ਬਜਾਜ ਆਰਥਿਕ ਮਾਮਲਿਆਂ ਦੇ ਨਵੇਂ ਸਕੱਤਰ ਨਿਯੁਕਤ
Next articleਕੇਂਦਰ ਨੇ ਦੇਸ਼ ਵਿੱਚ ਰੈੱਡ, ਔਰੇਂਜ ਤੇ ਗਰੀਨ ਜ਼ੋਨ ਐਲਾਨੇ