ਉੱਪ ਸਿਖਿਆ ਅਫ਼ਸਰ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਸੁਖਵਿੰਦਰ ਸਿੰਘ ਸ਼ਾਮਚੁਰਾਸੀ ਵਿਖੇ ਜਾਣਕਾਰੀ ਦਿੰਦੇ ਹੋਏ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਸੁਖਵਿੰਦਰ ਸਿੰਘ ਵਲੋਂ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ ਸ਼ਾਮਚੁਰਾਸੀ, ਫੰਬੀਆਂ, ਪੰਡੋਰੀ ਬਾਵਾ ਦਾਸ, ਖਡਿਆਲਾ ਸੈਣੀਆਂ ਅਤੇ ਹੋਰ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ। ਇਸ ਅਚਨਚੇਤ ਸਕੂਲਾਂ ਦੇ ਨਿਰੀਖਣ ਦਾ ਮੁੱਖ ਮਕਸਦ ਸਕੂਲਾਂ ਵਿਚ ਕੋਵਿਡ-19 ਦੀ ਸਹੀ ਢੰਗ ਨਾਲ ਪਾਲਣਾ ਕਰਨਾ ਅਤੇ ਬੱਚਿਆਂ ਨੂੰ ਕੋਵਿਡ-19 ਸਬੰਧੀ ਲੋੜੀਦੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਇਸ ਦੇ ਬਚਾਅ ਸਬੰਧੀ ਜਾਗਰੂਕ ਕਰਨਾ ਪ੍ਰਮੁੱਖ ਸੀ।

ਇਸ ਮੌਕੇ ਤੇ ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮੇਂ ਦੇ ਹਾਣ ਦਾ ਬਣਨ ਲਈ ਜਿੱਥੇ ਸਾਨੂੰ ਮਹਾਨ ਕਦਰਾਂ ਕੀਮਤਾਂ ਦੀ ਪੈਰਵੀਂ ਕਰਨੀ ਪਵੇਗੀ ਉੱਥੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਭਵਿਖ ਦੇ ਵਾਰਿਸ ਬਣਨ ਵਾਲੇ ਵਿਦਿਆਰਥੀਆਂ ਨੂੰ ਵਿਦਿਆ ਪੱਖੋ ਪਿੱਛੇ ਨਾ ਰਹਿਣ ਦਈਏ, ਕੋਵਿਡ-19 ਦੇ ਚੱਲਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਕ੍ਰਿਰਿਆਵਾਂ ਵਿਚ ਵੱਧ ਤੋ ਵੱਧ ਸਫਲਤਾ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਯੋਗ ਅਗਵਾਈ ਦੀ ਸਖ਼ਤ ਜ਼ਰੂਰਤ ਹੈ।

ਜਿਸ ਵਿਚ ਸਾਨੂੰ ਸਾਰਿਆਂ ਨੂੰ ਇਸ ਉਪਰਾਲੇ ਲਈ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਇੰਚਾਰਜ ਸਤਨਾਮ ਸਿੰਘ, ਕਲੱਸਟਰ ਸ਼ਾਮਚੁਰਾਸੀ ਦੇ ਇੰਚਾਰਜ ਉਂਕਾਰ ਸਿੰਘ ਸੂਸ, ਮੈਡਮ ਜੋਤੀ ਰਿਸ਼ੀ, ਸਨੇਹ ਲਤਾ, ਰਚਨਾ, ਬਲਜੀਤ ਕੌਰ ਵੀ ਹਾਜਰ ਸਨ।

Previous articleਰੱਤੂ ਰੰਧਾਵਾ ਦੇ ਲਿਖੇ ਅਨੇਕਾਂ ਮਿਸ਼ਨਰੀ ਗੀਤ ਚਰਚਾ ਵਿਚ ਰਹੇ
Next articleਮਲਕੀਤ ਬੰਬੇਲੀ ‘ਕਾਂਸ਼ੀ ਰਾਮ ਸੂਰਮਾ -2’ ਟਰੈਕ ਨਾਲ ਹੋਇਆ ਹਾਜ਼ਰ