ਉੱਤਰ-ਪੱਛਮੀ ਦਿੱਲੀ ਤੋਂ ਬਿਸ਼ਨੋਈ-ਬਰਾੜ ਗਰੋਹ ਦੇ 3 ਸ਼ੂਟਰ ਕਾਬੂ

ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਪੁਲੀਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗਰੋਹ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵੀਨ (23), ਮਨੋਜ (28) ਤੇ ਕਰਮਬੀਰ (28) ਵਜੋਂ ਦੱਸੀ ਗਈ ਹੈ ਤੇ ਇਹ ਸਾਰੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਸਨੀਕ ਹਨ। ਦਿੱਲੀ ਪੁਲੀਸ ਨੇ ਇਨ੍ਹਾਂ ਨੂੰ ਸ਼ਨਿਚਰਵਾਰ ਸ਼ਾਮ 4 ਵਜੇ ਦੇ ਕਰੀਬ ਬਰਵਾਲਾ-ਬਵਾਨਾ ਰੋਡ ’ਤੇ ਲਾਏ ਟਰੈਪ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਨੂੰ ਆਤਮ-ਸਮਰਪਣ ਲਈ ਕਿਹਾ ਤਾਂ ਤਿੱਕੜੀ ਨੇ ਉਨ੍ਹਾਂ ਕੋਲ ਮੌਜੂਦ ਪਿਸਤੌਲਾਂ ਤੋਂ ਚਾਰ ਗੋਲੀਆਂ ਚਲਾਈਆਂ। ਪੁਲੀਸ ਮੁਤਾਬਕ ਇਹ ਤਿੰਨੋ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਸਿਗਨਲ ਐਪ ਜ਼ਰੀਏ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਮੁਲਜ਼ਮ ਗੁੜਗਾਓਂ ਦੇ ਝਾਰਸਾ ਵਿੱਚ ਸ਼ਰਾਬ ਦੇ ਠੇਕੇ ’ਤੇ ਹਥਿਆਰ ਵਿਖਾ ਦੇ ਲੁੱਟ ਕਰਨ ਦੇ ਮਾਮਲੇ ’ਚ ਲੋੜੀਂਦੇ ਸਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਤੇ 11 ਕਾਰਤੂਸ ਬਰਾਮਦ ਹੋਏ ਹਨ।

Previous articleਸ਼ੂਟਰ ਦੀਪਕ ਮੁੰਡੀ ਤੇ ਸਾਥੀਆਂ ਨੂੰ ਨੇਪਾਲ ਪੁਲੀਸ ਨੇ ਫੜਿਆ ਹੈ: ਗੋਲਡੀ ਬਰਾੜ
Next articleਧਾਰਾ 370 ਦੀ ਬਹਾਲੀ ਹੁਣ ਮੁਸ਼ਕਲ: ਆਜ਼ਾਦ