ਉੱਤਰੀ ਭਾਰਤ ਿਵੱਚ ਧੁੰਦ ਦੇ ਓਹਲੇ ਪਾਰਾ ਚੜਿ੍ਹਆ

ਚੰਡੀਗੜ੍ਹ (ਸਮਾਜ ਵੀਕਲੀ) : ਉੱਤਰੀ ਭਾਰਤ ਦੇ ਮੈਦਾਨੀ ਸੂਬਿਆਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਣੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਅੱਜ ਪੱਛਮੀ ਗੜਗੜੀ ਕਾਰਨ ਕਈ ਥਾਈਂ ਹਲਕੀ ਵਰਖਾ ਹੋਈ। ਇਨ੍ਹਾਂ ਸੂਬਿਆਂ ਵਿੱਚ ਕਈ ਥਾਈਂ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ ਪ੍ਰੰਤੂ ਬੱਦਲਵਾਈ ਕਾਰਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ।

ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਰਾਤ ਵੇਲੇ ਪਏ ਮੀਂਹ ਕਾਰਨ ਠੰਢ ਦਾ ਜ਼ੋਰ ਜਾਰੀ ਹੈ। ਦੋਵਾਂ ਸੂਬਿਆਂ ’ਚੋਂ ਹਰਿਆਣਾ ਸਥਿਤ ਹਿਸਾਰ ’ਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਚੰਡੀਗੜ੍ਹ ਵਿੱਚ 0.6 ਐੱਮਐੱਮ ਮੀਂਹ ਪਿਆ ਜਦਕਿ ਹਲਵਾਰਾ, ਪਟਿਆਲਾ, ਤੇ ਲੁਧਿਆਣਾ ਵਿੱਚ ਕ੍ਰਮਵਾਰ 5 ਐੱਮਐੱਮ, 2.2 ਐੱਮਐੱਮ ਅਤੇ 0.4 ਐੱਮਐੱਮ ਮੀਂਹ ਦਰਜ ਕੀਤਾ ਗਿਆ।

ਹਰਿਆਣਾ ਦੇ ਅੰਬਾਲਾ, ਕਰਨਾਲ ਅਤੇ ਸਿਰਸਾ ਵਿੱਚ ਕ੍ਰਮਵਾਰ 2 ਐੱਮਐੱਮ, 2.8 ਐੱਮਐੱਮ ਅਤੇ 0.6 ਐੱਮਐੱਮ ਮੀਂਹ ਪਿਆ। ਪੰਜਾਬ ’ਚੋਂ ਅੰਮ੍ਰਿਤਸਰ ਘੱਟ-ਘੱਟੋ 2.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 3 ਡਿਗਰੀ, 3.9 ਡਿਗਰੀ, 6.4 ਡਿਗਰੀ, 3.7 ਡਿਗਰੀ ਅਤੇ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕੌਮੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ ਹਲਕਾ ਮੀਂਹ ਪਿਆ ਅਤੇ ਸ਼ਹਿਰ ’ਤੇ ਛਾਈ ਬੱਦਲਵਾਈ ਕਾਰਨ ਘੱਟੋ-ਘੱਟੋ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ਦੇ ਟੌਂਕ ਤੇ ਚੁਰੂ ਤੋਂ ਇਲਾਵਾ ਜੈਪੁਰ, ਪਿਲਾਨੀ, ਸਿਕਰ, ਕੋਟਾ ਅਤੇ ਹੋਰ ਥਾਵਾਂ ’ਤੇ ਅੱਜ ਮੀਂਹ ਪਿਆ। ਰਾਜਸਥਾਨ ਵਿੱਚ 3 ਅਤੇ 4 ਜਨਵਰੀ ਨੂੰ ਕਈ ਥਾਈਂ ਮੀਂਹ ਤੇ ਗੜਿਆਂ ਦੀ ਪੇਸ਼ੀਨਗੋਈ ਕੀਤੀ ਗਈ ਹੈ।

Previous articleकांग्रेस पार्टी किसानों की आवाज़ हर प्लेटफार्म पर उठाएगी – चीमा
Next article‘ਕੋਵੈਕਸੀਨ’ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦੀ ਸਿਫ਼ਾਰਸ਼