ਉੱਤਰੀ ਭਾਰਤ ਵਿਚ ਐਤਵਾਰ ਨੂੰ ਠੰਢੀਆਂ ਤੇਜ਼ ਹਵਾਵਾਂ ਚੱਲੀਆਂ। ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿਚ ਕਈ ਥਾਵਾਂ ‘ਤੇ ਤਾਪਮਾਨ ਸਿਫਰ ਤੋਂ ਹੇਠਾਂ ਰਿਹਾ। ਕੌਮੀ ਰਾਜਧਾਨੀ ‘ਚ ਪਾਰਾ 9.4 ਡਿਗਰੀ ਸੈਲਸੀਅਸ ’ਤੇ ਆ ਗਿਆ। ਪੰਜਾਬ ਵਿੱਚ ਅੰਮਿ੍ਤਸਰ ਸਭ ਤੋਂ ਠੰਢਾ ਰਿਹਾ। ਇਥੇ ਘੱਟੋ ਘੱਟ ਤਾਪਮਾਨ 7.8 ਅਤੇ ਉਪਰਲਾ ਤਾਪਮਾਨ 22.2 ਡਿਗਰੀ ਰਿਹਾ। ਲੁਧਿਆਣਾ ਵਿਚ ਤਾਪਮਾਨ 22.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ, ਜਦੋਂ ਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ ਦਰਜ ਕੀਤਾ ਗਿਆ।
ਹਰਿਆਣਾ ਵਿੱਚ ਹਿਸਾਰ ਸਭ ਤੋਂ ਠੰਢਾ ਰਿਹਾ। ਇਥੇ ਰਾਤ ਦਾ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੇਹ ਸ਼ਹਿਰ ਵਿੱਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਇਥੇ ਤਾਪਮਾਨ ਮਨਫ਼ੀ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਰਿਹਾ।
ਉੱਤਰੀ ਕਸ਼ਮੀਰ ਦੇ ਗੁਲਮਰਗ ਦਾ ਪ੍ਰਸਿੱਧ ਸਕੀਅ ਰਿਜ਼ੌਰਟ ਜਿਥੇ ਪਿਛਲੇ ਹਫ਼ਤੇ ਕਈ ਫੁੱਟ ਬਰਫਬਾਰੀ ਹੋਈ ਸੀ, ਵਾਦੀ ਵਿੱਚ ਸਭ ਤੋਂ ਠੰਢਾ ਰਿਹਾ। ਇਥੇ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਦਾ ਘੱਟੋ ਘੱਟ ਤਾਪਮਾਨ 8.2 ਸੈਲਸੀਅਸ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਹੇਠਾਂ ਹੈੇ। ਕਟੜਾ ਜੋ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦਾ ਬੇਸ ਕੈਂਪ ਹੈ, ਦਾ ਘੱਟੋ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਤੇ ਪੰਜ ਦਿਨਾਂ ਤੋਂ ਬਰਫਬਾਰੀ ਦੀ ਮਾਰ ਝੱਲ ਰਹੀ ਵਾਦੀ ਵਿੱਚ ਅੱਜ ਸੂਰਜ ਚੜ੍ਹਿਆ।
ਹਿਮਾਚਲ ਵਿੱਚ ਕੁਫਰੀ, ਸ਼ਿਮਲਾ ਅਤੇ ਡਲਹੌਜੀ ਵਿੱਚ ਘੱਟੋਘੱਟ ਤਾਪਮਾਨ ਕ੍ਰਮਵਾਰ 3.7, 5.2 ਅਤੇ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਊਨਾ ਦਾ ਰਿਹਾ, ਜਿਥੇ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
INDIA ਉੱਤਰੀ ਭਾਰਤ ਵਿੱਚ ਠੰਢ ਵਧੀ