(ਸਮਾਜ ਵੀਕਲੀ)
ਉੱਠੀ ਕਿਰਤ, ਖ਼ਿਲਾਫ਼ ਕਮੀਨੇ ਲੋਕਾਂ ਦੇ,
ਨਿਕਲੇ ਰਾਜੇ ਸਣ੍ਹੇ ਪਸੀਨੇ ਜੋਕਾਂ ਦੇ ।
ਸਿੱਧੇ, ਅਨਪੜ੍ਹ, ਮਿੱਟੀ ਵਰਗੇ, ਸਮਝੇ ਜੋ,
ਸ਼ਬਦੀਂ ਮੂੰਹ ਬੰਦ ਕੀਤੇ, ਕਪਟੀ ਤੋਪਾਂ ਦੇ ।
ਕਿੰਨੀਆਂ ਪੁਸ਼ਤਾਂ ਹੋਰ, ਸਹਿਣਗੀਆਂ ਖ਼ੁਦਕਸ਼ੀਆਂ,
ਕਿੰਨੇ ਟੱਬਰ ਮੁੱਲ, ਤਾਰਨਗੇ ਵੋਟਾਂ ਦੇ ।
ਵੀਹ ਸੌ ਵੀਹ ਨੇ ਜੰਮਿਆ, ਖ਼ੂਨ ਉਬਾਲ੍ਹ ਦਿੱਤਾ,
ਆਲਣ੍ਹੇ ਅਜ਼ਗਰ ਲੱਭਦਾ, ਸਾਡੇ ਬੋਟਾਂ ਦੇ ।
ਜ਼ਖਮੀ ਹੋਇਆ ਪੰਜਾਬ, ਹੱਥੋਂ ਹੀ ਆਪਣਿਆਂ,
ਵਿੱਕੀਆਂ ਜਦੋਂ ਜ਼ਮੀਰਾਂ, ਬਦਲੇ ਨੋਟਾਂ ਦੇ ।
ਸੰਗਤ, ਪੰਗਤ, ਮਿਲ ਪ੍ਰਸਾਦੀ ਸਾਂਝਾਂ ਨੇ,
ਦਿੱਲੀ ਸਣੇ ਹੀ ਜ਼ਿਹਨ, ਬਦਲਤੇ ਸੋਚਾਂ ਦੇ ।
ਦੁਨੀਆਂ ਦੇਖੇ ਬਿਨ, ਹਥਿਆਰ, ਬਜੁਰਗਾਂ ਨੇ,
ਬੇਬੇ ,ਬੱਚਿਆਂ ਜੰਗ, ਜਿੱਤੀ ਬਿਨ ਚੋਟਾਂ ਦੇ।
ਸਾਡਾ ਏਕਾ ਫਿਰ ਇਤਿਹਾਸ ਦੁਹਰਾਏਗਾ,
ਦੇਖ ਕਰਿਸ਼ਮੇ ‘ਰੱਤੜਾ’ ਗੁਰੂ ਦੀ ਓਟਾਂ ਦੇ ।