(ਸਮਾਜ ਵੀਕਲੀ) ਅੱਪਰਾ- ਉੱਘੇ ਫਿਲਮ ਪ੍ਰਡਿਊਸਰ ਅਤੇ ਆਮ ਆਦਮੀ ਪਾਰਟੀ ਫਿਲੌਰ ਦੇ ਸੀਨੀਅਰ ਆਗੂ ਮਨੀ ਧਾਲੀਵਾਲ ਜੀ ਦੇ ਮਾਤਾ ਸ਼੍ਰੀ ਬਲਵਿੰਦਰ ਕੌਰ ਜੀ ਦੇ ਕੱਲ੍ਹ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ।ਕਸਬਾ ਅੱਪਰਾ ਵਿਖੇ ਰੱਖੇ ਸ਼ੋਕ ਇਕੱਤਰਤਾ ਦੌਰਾਨ ਸੀਨੀਅਰ ਆਗੂ ਰਜਿੰਦਰ ਸੰਧੂ, ਮਨਜੀਤ ਸਿੰਘ ਛੋਕਰਾਂ, ਰਣਬੀਰ ਕੰਦੋਲਾ, ਕਸ਼ਮੀਰ ਸਿੰਘ ਮੋਰੋਂ, ਅਸ਼ੋਕ ਸ਼ਰਮਾ, ਰਘੂ ਅਰੋੜਾ, ਕਮਲ ਕਟਾਣੀਆਂ, ਹਰਚਰਨ ਸਿੰਘ ਲਸਾੜਾ ਮਨੋਹਰ ਸਿੰਘ, ਮਦਨ ਲਾਲ ਲਸਾੜਾ ਨੇ ਮਨੀ ਧਾਲੀਵਾਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਰਜਿੰਦਰ ਸੰਧੂ ਨੇ ਦੱਸਿਆ ਕਿ ਮਾਤਾ ਬਲਵਿੰਦਰ ਕੌਰ ਜੀ ਗੁਰਮਤਿ ਦੇ ਧਾਰਨੀ ਸਨ ਤੇ ਧਾਰਮਿਕ ਬਿਰਤੀ ਵਾਲੇ ਸਨ ਉਹਨਾਂ ਦੀ ਸਮਾਜ ਨੂੰ ਵੀ ਬਹੁਤ ਵੱਡੀ ਦੇਣ ਸੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly