‘ ਉਹ ‘ ਚਾਹੇ ਤਾਂ

‘ਉਹ ‘ ਚਾਹੇ ਤਾਂ ,
ਤੁਹਾਨੂੰ ਰਾਜਾ ਬਣਾ ਸਕਦਾ ਹੈ,
ਰਾਜਾ |
ਪਰ, ਸਾਰੀ ਤਾਕਤ,
ਉਸਦੇ ਹੱਥ ਹੋਵੇਗੀ ,
ਫ਼ੈਸ਼ਲੇ ਕਰੇਗਾ ਤਾਂ ‘ਉਹ’
ਤੁਸੀਂ ਸਿਰਫ਼ ਦਸਤਖਤ ਕਰਨੇ ਹਨ |
ਜ਼ਬਾਨ ਤੁਹਾਡੀ ਹੋਵੇਗੀ,
ਪਰ, ਲਫ਼ਜ਼ ਉਸਦੇ ਹੋਣਗੇ,
ਤੁਹਾਡੀ ਵਾਹ !ਵਾਹ !ਹੋਵੇਗੀ,
ਉਸ ਵਾਹ ,ਵਾਹ, ਦੇ ਪਿੱਛੇ ,
‘ਉਹ ‘ ਆਪਣਾ, ਉੱਲੂ ਸਿੱਧਾ ਕਰ ਲਵੇਗਾ |
ਇਹ ਚਲਦਾ ਰਹੇਗਾ,
ਜਦ ਤੱਕ ਤੁਸੀਂ , ਚਾਹੋ,
ਜਿਸ ਦਿਨ,
ਤੁਸੀਂ ਸੋਚਣਾ ਸ਼ੁਰੂ ਕਰ ਦਿੱਤਾ,
ਜਿਸ ਦਿਨ,
ਤੁਸੀਂ, ਆਪਣੀ ਬੋਲੀ, ਬੋਲੀ
ਉਸ ਦਿਨ ,
ਉਲਟੀ ਗਿਣਤੀ, ਸ਼ੁਰੂ ਹੋ ਜਾਵੇਗੀ |
ਤੁਹਾਡੀ ਕੁਰਸੀ ਦੀਆਂ ਲੱਤਾਂ
ਇਕ -ਇਕ ਕਰਕੇ
ਟੁੱਟਣੀਆਂ ਸ਼ੁਰੂ ਹੋ ਜਾਣਗੀਆਂ ,
ਤੇ ਇਕ ਦਿਨ
ਤੁਸੀਂ ਧੜੱਮ ਕਰਕੇ
ਧਰਤੀ ਉਤੇ ਡਿੱਗੇ ਹੋਵੋਗੇ |
ਤੁਸੀਂ ਸੋਚਦੇ ਰਹੋਗੇ
ਇਹ ਕਿਵੇਂ ਹੋਇਆ ?
ਦੇਖਦੇ ਦੇਖਦੇ
ਦੂਜਾ ‘ਰਾਜਾ ‘ ਆ ਜਾਵੇਗਾ |
ਇਥੇ ਸੱਭ ਕੁੱਝ ਬਦਲਦਾ ਹੈ,
ਪਰ, ਨਿਯਮ ਨਹੀਂ !
ਉਹ ‘ਰਾਜਾ’ ਕਹਾਵੇਗਾ,
ਉਸਦਾ ਸਿਰਫ਼ ਨਾਂ ਹੋਵੇਗਾ,
ਤੇ ਅਣਚਾਹਾ ‘ਅੰਤ’ |
ਇਹ ਸਿਲਸਿਲਾ
ਤੱਦ ਤੱਕ ਚਲਦਾ ਰਹੇਗਾ,
ਜਦ ਤੱਕ
ਉਸ ‘ਉਹ ‘ ਦਾ ਅੰਤ ਨਹੀਂ ਹੁੰਦਾ |
ਜਾਂ
ਜੇ ਰਾਜਾ ਬਣੇ ਤਾਂ ਖੁੱਦ ਬਣੇ,
ਫ਼ੈਸਲੇ ਕਰੇ ਤਾਂ ਖੁੱਦ ਕਰੇ,
ਉਹ ‘ਬਕਲਮਖੁੱਦ’ ਹੋਵੇ,
ਖੁੱਦ ਹੋਵੇ ਕਰਤਾ ਵੀ ਤੇ ਧਰਤਾ ਵੀ |
…..ਹਰਮੇਸ਼ ਜੱਸਲ

Previous articleਪੰਜਾਬੀ ਭਾਸ਼ਾ ਵਿੱਚ ਬੋਧੀ ਸਾਹਿਤ
Next articleNot a morning person: Sania shares funny video on social media