ਉਡ-ਉਡ ਉਏ ਪੰਛੀ ਭੋਲ਼ਿਆ

(ਸਮਾਜ ਵੀਕਲੀ)

ਉਡ ਉਡ ਉਏ ਬੋਟਾ ਭੋਲਿਆ,ਤੈਨੂੰ ਆਕਾਸ਼ ਆਵਾਜ਼ਾਂ ਮਾਰਦਾ
ਹੈ ਤਾਣ ਜਿੰਨਾਂ ਦੇ ਪਰਾਂ ‘ਚ, ਆਸਾਮਾਂ ਉਹਨਾਂ ਨੂੰ ਨਿਸ਼ਕਾਰਦਾ
ਉਡ -ਉਡ ਉਏ ਪੰਛੀ ਭੋਲ਼ਿਆ……………..

ਦੇਖ ਦੁਨੀਆਂ ਤੂੰ ਬਹੁ-ਰੰਗੀ, ਸੋਹਣੀ ਧਰਤੀ ਗੋਲ-ਮਟੋਲ ਜਿਹੀ
ਸੌਂ- ਸੌਂ ਕੇ ਬੇ-ਅਰਥ ਗੁਆ ਨਾ, ਰੁੱਤ ਜੋਬਨ ਦੀ ਅਨਮੋਲ ਜਿਹੀ
ਕਾਂ ਕਾਲੇ ਖੰਭਾਂ ਨੂੰ ਨੋਚਦੇ, ਹੌਸਲ਼ਾ ਜੋ ਵੀ ਬਾਜ਼ੀ ਹਾਰਦਾ
ਉਡ-ਉਡ ਉਏ ਪੰਛੀ ਭੋਲ਼ਿਆ…………..

ਚੜੵਦੇ ਨੂੰ ਕਰਨ ਸਲਾਮਾਂ , ਛਿਪਦੇ ਨੂੰ ਕੋਈ ਨਹੀਂ ਪੁੱਛਦਾ
ਝੰਡੇ ਹੀ ਫ਼ਤਹਿ ਦੇ ਝੂਲਦੇ, ਸਦਾ ਰਾਜ ਨਮੋਸ਼ੀ ਦਾ ਖੁੱਸਦਾ
ਛੂਹ ਲੈ ਸਿਖ਼ਰ ਦੀਆਂ ਮੰਜਿਲ਼ਾਂ, ਮਾਣ ਮਜ਼ਾ ਬਹਾਰ ਦਾ
ਉਡ-ਉਡ ਉਏ ਬੋਟਾ ਭੋਲ਼ਿਆ………………

ਜਦ ਵੀ ਚੱਲਣ ਤੇਜ਼ ਹਵਾਵਾਂ, ਹੋਸ਼ ਕਰੀ , ਹੋਰ ਜੋਸ਼ ਭਰੀ
ਕੁਦਰਤ ਤੇਰੀ ਮਾਤ-ਪਿਤਾ ਹੈ, ਨਾ ਕੁਦਰਤ ‘ਤੇ ਰੋਸ ਕਰੀਂ
ਆਲਸ ਹੈ ਦੁਸ਼ਮਣ ਜੀਵਨ ਦੀ, ਡਰ ਅੰਦਰਲ਼ਾ ਦੁਸ਼ਮਣ ਮਾਰਦਾ
ਉਡ-ਉਡ ਉਏ ਪੰਛੀ ਭੋਲ਼ਿਆ………………

“ਰੇਤਗੜੵ” ਸਿਰਜ ਇਤਿਹਾਸ ਨਵਾਂ,”ਬਾਲੀ” ਨਵੀਂ ਇਬਾਰਤ ਲਿਖ ਦੇ
ਸੋਹਜ-ਸਲੀਕਾ, ਕਿਰਦਾਰ ਉੱਚਾ, ਕਦੇ ਗਿਰੇ ਨਾ ਚਿੱਕੜੵ ਦਿਖ ਦੇ
ਦਿਲੋਂ ਦੁਆਵਾਂ, ਹੋਵਣ ਖ਼ੈਰਾਂ, ਅੰਦਰ ਜੋ ਨਿੰਰਕਾਰ ਚਿਤਾਰਦਾ
ਉਡ-ਉਡ ਉਏ ਪੰਛੀ ਭੋਲ਼ਿਆ…….

ਬਾਲੀ ਰੇਤਗੜੵ
+919465129168
23/09/2022

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੀ ਸਮਾਂ ਸਹੀ ਜਗ੍ਹਾ
Next article‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਗਜ਼ਨੀ ਅਥਲੈਟਿਕ ਅਕੈਡਮੀ ਦੇ ਖਿਡਾਰੀ