ਵਿਕਾਸ ਲਈ ਰੋੜਾ ਹਨ ਫਾਈਲਾਂ ਵਿਚ ਬੰਦ ਪਈਆਂ ਸਬਸਿਡੀ ਵਾਲੀਆਂ ਸਕੀਮਾਂ
ਕਪੂਰਥਲਾ ਸੁਖਮਿੰਦਰ (ਕੌੜਾ) – ਉਡਾਨ ਸੇਵਾ ਫਾਂਊਡੇਸ਼ਨ ਜ਼ੋ ਹਾਲ ਵਿੱਚ ਹੀ ਗਠਿਤ ਹੋਈ ਹੈ ਪੇਂਡੂ ਖੇਤਰ ਦੇ ਲੋਕਾਂ ਨੂੰ ਵਿੱਤੀ ਸਾਖਰਤਾ ਸਬੰਧੀ ਜਾਗਰੂਕ ਕਰਕੇ ਬੈਂਕਾਂ ਨਾਲ ਸਾਂਝ ਸਥਾਪਿਤ ਕਰਨ ਅਤੇ ਲਾਗੂ ਉਦਯੋਗ ਨੂੰ ਉਤਸ਼ਹਿਤ ਕਰਨ ਲਈ ਸਿਰਤੋੜ ਯਤਨ ਕਰੇਗੀ। ਇਹ ਸ਼ਬਦ ਉਡਾਨ ਸੇਵਾ ਫਾਂਊਡੇਸ਼ਨ ਦੇ ਡਾਇਰੈਕਟਰ ਜੋਗਾ ਸਿੰਘ ਅਟਵਾਲ ਨੇ ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਪੇਂਡੂ ਖੇਤਰ ਦੇ ਲੋਕ ਜ਼ੋ ਗਰੀਬੀ ਦੀ ਮਾਰ ਝੱਲ ਰਹੇ ਹਨ ਉਹ ਬੈਂਕ ਅਤੇ ਸਰਕਾਰ ਦੀਆਂ ਸਕੀਮਾਂ ਤੋਂ ਅਣਜਾਣ ਹਨ। ਜਾਣਕਾਰੀ ਦੀ ਘਾਟ ਕਾਰਨ ਉਹ ਥਾਂ ਥਾਂ ਤੋਂ ਉੱਚੇ ਵਿਆਜ ਦਰ ਤੇ ਕਰਜ਼ ਚੁੱਕ ਕੇ ਆਪਣੀਆਂ ਲੋੜਾਂ ਪੂਰੀਆਂ ਅਤੇ ਛੋਟੇ ਕਾਰੋਬਾਰ ਕਰ ਰਹੇ ਹਨ।
ਜ਼ਦ ਕੇ ਇਸ ਵਾਸਤੇ ਹੀ ਸਰਕਾਰ ਨੇ ਬਹੁਤ ਸਾਰੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਬਣੀਆਂ ਹਨ ਪਰ ਲੋੜਵੰਦ ਲੋਕਾਂ ਵਲੋਂ ਨਾਂ ਲਏ ਜਾਣ ਕਰਕੇ ਫਾਈਲਾਂ ਵਿਚ ਹੀ ਪਾਈਆਂ ਹਨ ਜ਼ੋ ਇੱਕ ਤਰੀਕੇ ਨਾਲ ਵਿਕਾਸ ਦੇ ਰਾਹ ਵਿੱਚ ਰੋੜਾ ਹਨ। ਉਡਾਨ ਸੇਵਾ ਫਾਂਊਡੇਸ਼ਨ ਫਾਂਊਡੇਸ਼ਨ ਆਉਣ ਵਾਲੇ ਦਿਨਾਂ ਅੰਦਰ ਪਿੰਡ ਪਿੰਡ ਵਿੱਚ ਸਾਖਰਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਕੇ ਕਿਹੜੀਆਂ ਕਿਹੜੀਆਂ ਸਕੀਮਾਂ ਉਨਾਂ ਵਾਸਤੇ ਸਰਕਾਰ ਨੇ ਬਣਾਈਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਦਾ ਬੈਂਕਾਂ ਵਿਚ ਸੁੱਚਜੇ ਤਾਲਮੇਲ ਦੀ ਕਮੀ ਕਰਕੇ ਸਬਸਿਡੀਆਂ ਕਲੇਮ ਨਾ ਹੋਣ ਕਰਕੇ ਲੋਕਾਂ ਦੀ ਭਲਾਈ ਵਾਸਤੇ ਰੱਖਿਆ ਗਿਆ ਪੈਸਾ ਸਰਕਾਰ ਦੇ ਖਾਤਿਆਂ ਵਿੱਚ ਹੀ ਹੈ। ਸਰਕਾਰਾਂ ਸੂਬੇ ਦੇ ਇਸ ਸਬਸਿਡੀਆਂ ਦੇ ਪੈਸੇ ਨੂੰ ਦੂਜੇ ਸੂਬਿਆਂ ਵਿੱਚ ਟਰਾਂਸਫਰ ਕਰ ਸਕਦੀਆਂ ਹਨ। ਅਜਿਹਾ ਹੋਣ ਨਾਲ ਸੂਬੇ ਦੀ ਆਰਥਿਕ ਸਥਿਤੀ ਹੋਰ ਖਰਾਬ ਹੋ ਜਾਵੇਗੀ।