ਏਅਰ ਇੰਡੀਆ ਨੇ ਆਪਣੇ ਪਾਇਲਟ ਅਮਲੇ ਨੂੰ ਉਡਾਣ ਦੌਰਾਨ ਵਿਸ਼ੇਸ਼ ਪਕਵਾਨ ਨਾ ਮੰਗਵਾਉਣ ਬਾਰੇ ਹਦਾਇਤ ਜਾਰੀ ਕੀਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਪਾਇਲਟ ‘ਕੰਪਨੀ ਦੁਆਰਾ ਖਾਣੇ ਸਬੰਧੀ ਬਣਾਈ ਸੂਚੀ’ ਦਾ ਪਾਲਣ ਕਰਨ ਤੇ ਨਿਰਧਾਰਤ ਖਾਣਾ ਹੀ ਖਾਣ। ਕੰਪਨੀ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਉਡਾਨ ਅਮਲੇ ਵੱਲੋਂ ਵਿਸ਼ੇਸ਼ ਖਾਣਾ ਮੰਗਵਾਇਆ ਜਾਣਾ ਸਾਹਮਣੇ ਆਇਆ ਹੈ ਜੋ ਕਿ ਨੇਮਾਂ ਦੇ ਖ਼ਿਲਾਫ਼ ਹੈ। ਏਅਰ ਇੰਡੀਆ ਦੇ ਡਾਇਰੈਕਟਰ (ਅਪਰੇਸ਼ਨ) ਅਮਿਤਾਭ ਸਿੰਘ ਵੱਲੋਂ ਅੱਜ ਪਾਇਲਟ ਅਮਲੇ ਨੂੰ ਇਸ ਸਬੰਧੀ ਈ-ਮੇਲ ਭੇਜੀ ਗਈ ਹੈ। ਮੇਲ ਵਿਚ ਕਿਹਾ ਗਿਆ ਹੈ ਕਿ ਸਿਰਫ਼ ਸਿਹਤ ਕਾਰਨਾਂ ਕਰ ਕੇ ਹੀ ਛੋਟ ਦਿੱਤੀ ਜਾ ਸਕਦੀ ਹੈ, ਬਸ਼ਰਤੇ ਡਾਕਟਰ ਵੱਲੋਂ ਕੋਈ ਵਿਸ਼ੇਸ਼ ਖਾਣਾ ਖਾਣ ਲਈ ਕਿਹਾ ਗਿਆ ਹੋਵੇ। ਇਕ ਅਧਿਕਾਰੀ ਮੁਤਾਬਕ ਪਾਇਲਟ ਬਰਗਰ ਤੇ ਸੂਪ ਵਗੈਰਾ ਮੰਗਵਾਉਂਦੇ ਹਨ। ਇਸ ਨਾਲ ਏਅਰਲਾਈਨ ਦਾ ਬਜਟ ਵਧਦਾ ਹੈ ਤੇ ਖ਼ੁਰਾਕ ਪ੍ਰਬੰਧਨ ਵਿਚ ਵੀ ਇਸ ਨਾਲ ਗੜਬੜੀ ਪੈਦਾ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਅਮਲਾ ਨੇਮਾਂ ਦਾ ਪਾਲਣ ਕਰੇ ਤੇ ਉਡਾਨ ਦੌਰਾਨ ਮਰਜ਼ੀ ਮੁਤਾਬਕ ਖਾਣਾ ਨਾ ਮੰਗਵਾਏ। ਇਹ ਹੁਕਮ ਸਾਰੇ ਕਾਕਪਿੱਟ ਅਮਲੇ ਲਈ ਜਾਰੀ ਕੀਤੇ ਗਏ ਹਨ ਜਦ ਉਹ ਉਡਾਨ ਭਰ ਰਹੇ ਹੋਣ।
INDIA ਉਡਾਣ ਦੌਰਾਨ ਪਾਇਲਟਾਂ ਨੂੰ ਵਿਸ਼ੇਸ਼ ਖਾਣਾ ਨਾ ਮੰਗਵਾਉਣ ਦੀ ਹਦਾਇਤ