ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਅਤੇ ਬੱਲਾਂ ਟੀ ਵੀ ਵਲੋਂ ਗਾਇਕ ਉਂਕਾਰ ਜੱਸੀ ਦਾ ਗਾਇਆ ਟਰੈਕ ‘ਸਹਾਰਾ’ 6 ਜਨਵਰੀ ਨੂੰ ਸਤਿਗੁਰੂ ਸੁਆਮੀ ਸਰਵਣ ਦਾਸ ਜੀ ਮਹਾਰਾਜ ਅਤੇ ਸਤਿਗੁਰੂ ਸੁਆਮੀ ਨਿਰੰਜਣ ਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਰਿਲੀਜ਼ ਕੀਤਾ ਜਾਵੇਗਾ। ਗਾਇਕ ਉਂਕਾਰ ਜੱਸੀ ਨੇ ਦੱਸਿਆ ਕਿ ਸਹਾਰਾ ਟਰੈਕ ਦਾ ਪੋਸਟਰ ਡੇਰਾ ਸੱਚਖੰਡ ਬੱਲਾਂ ਵਿਖੇ ਮਹਾਪੁਰਸ਼ਾਂ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਗੋਲਡੀ ਦਰਦੀ ਦੇ ਲਿਖੇ ਇਸ ਟਰੈਕ ਦਾ ਸੰਗੀਤ ਅਮਰੀਕ ਸਿੰਘ ਨੇ ਬਣਾਇਆ ਅਤੇ ਸੋਹਣ ਸਿੰਘ ਊਸ਼ਾ ਰਾਣੀ, ਸੁਖਵਿੰਦਰ ਬਿੱਟੂ, ਸਾਗਰ ਮਹਿਮੀ, ਗਗਨਦੀਪ ਦਾ ਵਿਸ਼ੇਸ਼ ਤੌਰ ਤੇ ਉਕਤ ਗਾਇਕ ਵਲੋਂ ਧੰਨਵਾਦ ਕੀਤਾ ਗਿਆ। ਭੁਪਿੰਦਰ ਵਿਰਦੀ ਇਸ ਟਰੈਕ ਦੇ ਡਾਇਰੈਕਟਰ ਹਨ।
HOME ਉਂਕਾਰ ਜੱਸੀ ਦਾ ਟਰੈਕ ‘ਸਹਾਰਾ’ 6 ਨੂੰ ਹੋਵੇਗਾ ਰਿਲੀਜ਼