ਈ ਟੀ ਯੂ ਵਲੋਂ ਸੈਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਟਰੇਨਿੰਗ ਜਿਲ੍ਹਾ ਪੱਧਰ ਤੇ ਲਗਾਉਣ ਦੀ ਜੋਰਦਾਰ ਮੰਗ

ਅੱਜ ਤੇ ਕੱਲ੍ਹ ਨੂੰ ਜਿਲ੍ਹਾ ਸਿੱਖਿਆ ਅਫਸਰਾ ਰਾਹੀ ਸੌਂਪੇ ਜਾਣਗੇ ਮੰਗ ਪੱਤਰ

ਕਰੋਨਾ ਮਹਾਂਮਾਰੀ ਦੇ ਦੁਬਾਰਾ ਵੱਧਣ ਕਾਰਨ ਟ੍ਰੇਨਿੰਗਾਂ ਨੂੰ ਅੱਗੇ ਪਾ ਦੇਣਾ ਚਾਹੀਦਾ ਹੈ — ਰਵੀ ਵਾਹੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਐਲੀਮੈਂਟਰੀ ਟੀਚਰਜ਼ ਯੂਨੀਅਨ( ਈ ਟੀ ਯੂ ) ਪੰਜਾਬ (ਰਜਿ) ਦੀ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਜਿਹਨਾਂ ਵਿੱਚ ਰਵੀ ਵਾਹੀ,ਗੁਰਮੇਜ ਸਿੰਘ ਅਤੇ,ਅਪਿੰਦਰ ਥਿੰਦ ਨੇ ਕਿਹਾ ਕਿ  ਕੋਵਿਡ-19 ਦੇ ਦੁਬਾਰਾ ਵੱਧ ਰਹੇ ਕੇਸਾਂ ਕਾਰਨ  ਪੰਜਾਬ ਸਰਕਾਰ ਨੇ 1 ਮਾਰਚ ਤੋ ਸਖਤ ਹਦਾਇਤਾਂ ਤੇ ਨਿਯਮਾਂ ਦਾ ਪਾਲਣ ਕਰਨ ਬਾਰੇ ਆਦੇਸ਼ ਤਾਂ  ਜਾਰੀ ਕਰ ਦਿਤੇ ਹਨ, ਪਰ ਨਾਲ ਹੀ  ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਪੂਰੇ ਪੰਜਾਬ ਵਿੱਚ ਸੈਂਟਰ ਹੈੱਡ ਟੀਚਰਾਂ ਦੀ  ਦੋ ਦਿਨਾਂ ਟਰੇਨਿੰਗ (ਸੈਮੀਨਾਰ) ਚੰਡੀਗਡ਼ ਵਿਖੇ ਲਗਾਏ ਜਾ ਰਹੇ ਹਨ ।

ਈ ਟੀ ਯੂ ਆਗੂ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਕੋਵਿਡ-19 ਦੇ ਕਾਰਨ ਇਹਨਾਂ ਟਰੇਨਿੰਗਾਂ (ਸੈਮੀਨਾਰਾਂ) ਨੂੰ ਰੱਦ ਕੀਤਾ ਜਾਵੇ । ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਇਹ ਟਰੇਨਿੰਗਾਂ ਲਾਉਣੀਆਂ ਜਰੂਰੀ ਹੀ ਹਨ ਤਾਂ ਇਹਨਾਂ ਟਰੇਨਿੰਗਾਂ (ਸੈਮੀਨਾਰਾਂ) ਨੂੰ ਜਿਲਾ ਪੱਧਰ ਉੱਤੇ ਲਗਾਇਆ ਜਾਵੇ, ਤਾਂ ਜੋ ਸੀ.ਐਚ.ਟੀ ਇਸ ਵੱਧ ਰਹੀ ਬੀਮਾਰੀ ਦੇ ਕਹਿਰ ਅਤੇ ਦੂਰ – ਦੁਰਾਡੇ ਦੇ ਸਫਰ ਤੋ ਬੱਚ ਸਕਣ ।ਇਸ ਸਬੰਧੀ 25 ਅਤੇ 26 ਫਰਵਰੀ ਨੂੰ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਸਿਖਿਆ ਵਿਭਾਗ ਵੱਲੋ ਆਉਣ ਵਾਲੇ ਸਮੇ ਚ ਕੋਈ ਵੀ ਟਰੇਨਿੰਗ ਜੋ ਲੋੜੀਦੀ ਹੈ ਜਿਲੇ ਅੰਦਰ ਲਗਾਉਣ ਦਾ ਪ੍ਰੋਗਰਾਮ ਉਲੀਕ ਕੇ ਸੈਂਟਰ ਹੈਡ ਟੀਚਰਜ ਦੀ ਪ੍ਰੇਸ਼ਾਨੀ ਨੂੰ ਘੱਟ ਕਰਨਾ ਚਾਹੀਦਾ ਹੈ । ਈ ਟੀ ਯੂ (ਰਜਿ:) ਪੰਜਾਬ ਨੇ ਸਪੱਸ਼ਟ ਕੀਤਾ ਕਿ ਪੰਜਾਬ ਭਰ ਸਮੂਹ ਸੈਂਟਰ ਹੈਡ ਟੀਚਰਜ ਤੇ ਸਮੂਹ ਅਧਿਆਪਕ ਵਰਗ ਦੀ ਪੁਰਜੋਰ ਮੰਗ ਵਿਭਾਗ ਦੇ ਸਾਹਮਣੇ ਲਿਆਂਦੀ ਹੈ ਕਿ ਇਸ ਦਾ ਯੋਗ  ਹੱਲ ਨਿਕਲ ਸਕੇ।

Previous articleडाँँ अंबेडकर सोसाईटी आर.सी.एफ. द्वारा जरूरतमंद नौजवान के इलाज के लिये आर्थिक सहायता प्रदान
Next article‘ਸੰਗਤਾਂ ਨੂੰ ਤਾਰਨ ਵਾਲੇ’ ਗਾਇਕ ਸੋਹਣ ਸ਼ੰਕਰ ਦਾ ਦੂਸਰਾ ਟਰੈਕ ਰਿਲੀਜ਼