- ਰਣਜੀਤ ਸਿੰਘ ਬਾਠ ਬਣੇ ਸੂਬਾ ਪ੍ਰਧਾਨ ਤੇ ਰਛਪਾਲ ਸਿੰਘ ਵੜੈਚ ਪੰਜਾਬ ਕਾਰਜਕਾਰੀ ਪ੍ਰਧਾਨ
- ਯੂਨੀਅਨ ਦੇ ਬਾਨੀ ਜਸਵਿੰਦਰ ਸਿੰਘ ਸਿੱਧੂ ਨੂੰ ਈ ਟੀ ਟੀ ਯੂਨੀਅਨ ਦਾ ਸਰਪ੍ਰਸਤ ਬਣਾਇਆ
- ਯੂਨੀਅਨ ਨੇ ਵਜਾਇਆ ਵਿਭਾਗ ਦੇ ਬੇਲੋੜੇ ਕੰਮਾਂ ਪ੍ਰਤੀ ਸਘੰਰਸ਼ ਦਾ ਬਿਗੁਲ
- ਛੁੱਟੀਆਂ ਵਿੱਚ ਬੇਲੋੜੀਆਂ ਮੀਟਿੰਗਾਂ ਤੇ ਬੇਲੋੜੇ ਕੰਮਾਂ ਦਾ ਬਾਈਕਾਟ ਦਾ ਐਲਾਨ
ਕਪੂਰਥਲਾ , ਸਮਾਜ ਵੀਕਲੀ (ਕੌੜਾ)- ਈ ਟੀ ਟੀ ਯੂਨੀਅਨ ਦੀ ਸੂਬਾ ਪੱਧਰੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਬਾਨੀ ਜਸਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਈ ਟੀ ਟੀ ਯੂਨੀਅਨ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਈ ਟੀ ਟੀ ਯੂਨੀਅਨ ਦੇ ਨਵਾਂ ਸੂਬਾ ਪ੍ਰਧਾਨ ਸਰਬਸੰਮਤੀ ਨਾਲ ਰਣਜੀਤ ਸਿੰਘ ਬਾਠ ਨੂੰ ਚੁਣਿਆ ਗਿਆ। ਇਸਦੇ ਨਾਲ ਹੀ ਰਛਪਾਲ ਸਿੰਘ ਵੜੈਚ ਨੂੰ ਕਾਰਜਕਾਰੀ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ।
ਜਦਕਿ ਬੂਟਾ ਸਿੰਘ ਮੋਗਾ ਨੂੰ ਸੂਬਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ। ਈ ਟੀ ਟੀ ਯੂਨੀਅਨ ਦੇ ਬਾਨੀ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀਆਂ ਯੂਨੀਅਨ ਪ੍ਰਤੀ ਸਮਰਪਿਤ ਸੇਵਾਵਾਂ ਨੂੰ ਦੇਖਦੇ ਹੋਏ ਮੀਟਿੰਗ ਵਿਚ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਸਿੱਧੂ ਨੂੰ ਈ ਟੀ ਟੀ ਯੂਨੀਅਨ ਦਾ ਸਰਪ੍ਰਸਤ ਚੁਣਿਆ।ਈ ਟੀ ਟੀ ਯੂਨੀਅਨ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਹੋਣ ਉਪਰੰਤ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਤੇ ਕਾਰਜਕਾਰੀ ਪੰਜਾਬ ਪ੍ਰਧਾਨ ਰਸ਼ਪਾਲ ਸਿੰਘ ਵੜੈਚ,ਬੂਟਾ ਸਿੰਘ ਮੋਗਾ ਨੂੰ ਸੂਬਾ ਸਕੱਤਰ ਜਨਰਲ ਨੇ ਸਮੂਹ ਹਾਊਸ ਨੂੰ ਵਿਸ਼ਵਾਸ ਦਿਵਾਇਆ ਕਿ ਸਮੂਹ ਅਧਿਆਪਕਾਂ ਵੱਲੋਂ ਦਿੱਤੀ ਗਈ ਜੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਉਥੇ ਹੀ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਲਈ ਹਰ ਯਤਨ ਕਰਨਗੇ।
ਇਸ ਦੇ ਨਾਲ ਹੀ ਯੂਨੀਅਨ ਦੀਆਂ ਸੰਘਰਸ਼ੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ, ਨਵੇਂ ਚੁਣੇ ਗਏ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਤੇ ਕਾਰਜਕਾਰੀ ਪੰਜਾਬ ਪ੍ਰਧਾਨ ਰਸ਼ਪਾਲ ਸਿੰਘ ਵੜੈਚ,ਬੂਟਾ ਸਿੰਘ ਮੋਗਾ ਨੂੰ ਸੂਬਾ ਸਕੱਤਰ ਜਨਰਲ ਨੇ ਐਲਾਨ ਕੀਤਾ ਕਿ ਸਰਕਾਰ ਦੇ ਇਸ਼ਾਰੇ ਤੇ ਸਿੱਖਿਆ ਸਕੱਤਰ ਦੇ ਹੁਕਮਾਂ ਦੇਣ ਤੇ ਜਿੱਥੇ ਅਧਿਆਪਕਾਂ ਨੂੰ ਛੁੱਟੀਆਂ ਵਿਚ ਬੇਲੋੜੀਆਂ ਯੂਮ ਮੀਟਿੰਗਾਂ, ਬੇਲੋੜੇ ਗੂੂੂਗਲ ਫਾਰਮ, ਤੇ ਬੇਲੋੜੇ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ । ਉਸ ਦਾ ਯੂਨੀਅਨ ਵੱਲੋਂ ਸਮੁੱਚੇ ਪੰਜਾਬ ਵਿਚ ਬਾਈਕਾਟ ਹੋਵੇਗਾ । ਉਕਤ ਆਗੂਆਂ ਨੇ ਵਿਭਾਗ ਨੂੰ ਅਧਿਆਪਕਾਂ ਦੇ ਤਬਾਦਲੇ ਲਾਗੂ ਕਰਨ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌੌਰਾਨ ਵਿਭਾਗ ਦੁਆਰਾ ਆਨਲਾਈਨ ਡਿਜੀਟਲ ਤਰੀਕੇ ਨਾਲ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਜੇੇੇਕਰ ਵਿਭਾਗ ਇੱਕ ਜੂਨ ਤੱਕ ਲਾਗੂ ਨਹੀਂ ਕਰਦਾ ਤਾਂ ਵਿਭਾਗ ਦੇ ਪੜ੍ਹੋ ਪੰਜਾਬ ਪ੍ਰਾਜੈਕਟ ਸਮੇਤ ਸਮੁੱਚੇ ਪ੍ਰੋਜੈਕਟਾਂ ਦਾ ਬਾਈਕਾਟ ਕੀਤਾ ਜਾਵੇਗਾ ।
ਇਸ ਮੌਕੇ ਤੇ ਹਰਜੀਤ ਸਿੰਘ ਸੈਣੀ ਜਨਰਲ ਸਕੱਤਰ,ਕੁਲਵਿੰਦਰ ਜਹਾਂਗੀਰ ਸੂਬਾ ਖਜਾਨਚੀ,ਸ਼ਿਵਰਾਜ ਸਿੰਘ ਪ੍ਰੈਸ ਸਕੱਤਰ,ਸੰਪੂਰਨ ਵਿਰਕ ਮਾਲਵਾ ਜੋਨ ਪ੍ਰਧਾਨ,ੳਂਕਾਰ ਸਿੰਘ ਮਾਝਾ ਜੋਨ ਪ੍ਰਧਾਨ,ਬਲਰਾਜ ਘਲੋਟੀ ਮੀਤ ਪ੍ਰਧਾਨ, ਜਗਤਾਰ ਮਨੈਲਾ ਪ੍ਰਧਾਨ ਮਾਲਵਾ -2, ਅਨੂਪ ਸ਼ਰਮਾ ਮੀਤ ਪ੍ਰਧਾਨ, ਗੁਰਜੀਤ ਸਿੰਘ ਸੋਢੀ ਫਿਰੋਜਪੁਰ,ਗੁਰਜੀਤ ਘਨੌਰ ਜਿਲ੍ਹਾ ਪ੍ਰਧਾਨ ਸੰਗਰੂਰ, ਦਿਨੇਸ਼ ਸ਼ਰਮਾ ਮਾਨਸਾ,ਗੁਰਪ੍ਰੀਤ ਬਰਾੜ ਪ੍ਰਧਾਨ ਮੁਕਤਸਰ,ਹਰਿੰਦਰ ਪੱਲ੍ਹਾ,ਸੋਮਨਾਥ ਭਾਟੀਆ ਹੁਸ਼ਿਆਰਪੁਰ ,ਸ੍ਰੀ ਰਾਮ ਚੌਧਰੀ ਨਵਾਂ ਸ਼ਹਿਰ,ਕਰਮਜੀਤ ਬੈਂਸ ਰੋਪੜ, ਕੁਮਾਰ ਰਾਣਾ ਮੁਹਾਲੀ,ਗਰਿੰਦਰ ਗੁਰਮ ਫਤਿਹਗੜ ਸਾਹਿਬ,ਕੇਵਲ ਸਿੰਘ ਜਲੰਧਰ,ਦਲਜੀਤ ਸਿੰਘ ਕਪੂਰਥਲਾ,ਦਵਿੰਦਰ ਸਿੰਘ ਫਰੀਦਕੋਟ,ਕੁਲਦੀਪ ਸੱਭਰਵਾਲ ਫਾਜਿਲਕਾ,ਸਾਹਿਬ ਰਾਜਾ ਕੋਹਲੀ ਫਾਜਲਿਕਾ, ਆਦਿ ਵੱਡੀ ਗਿਣਤੀ ਵਿੱਚ ਵੱਖ ਜ਼ਿਲਿਆਂ ਦੇ ਅਧਿਆਪਕ ਆਗੂ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly