ਅਧਿਆਪਕਾਂ ਦੀ ਬੀ ਐੱਲ ਓ ਡਿਊਟੀ ਜਿਲੇ ਵਿਚ ਸਾਰੇ ਮੁਲਾਜਮਾ ਦੀ ਰੇਸ਼ੋ ਅਨੁਸਾਰ ਲਗਾਉਣ ਦੀ ਕੀਤੀ ਮੰਗ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਈ ਟੀ ਟੀ ਅਧਿਆਪਕ ਯੂਨੀਅਨ ਕਪੂਰਥਲਾ ਦਾ ਇਕ ਵਫਦ ਸੂਬਾ ਪ੍ਰਧਾਨ ਰਸ਼ਪਾਲ ਸਿੰਘ ,ਜਿਲਾ ਪ੍ਰਧਾਨ ਗੁਰਮੇਜ ਸਿੰਘ ਜੀ ਅਤੇ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਥਿੰਦ ਬਿਧੀਪੁਰ ਦੀ ਅਗਵਾਈ ਵਿਚ ਅਸਿਸਟੇਂਟ ਏ ਡੀ ਸੀ ਜਨਰਲ ਸ੍ਰੀਮਤੀ ਉਪਿੰਦਰਜੀਤ ਕੌਰ ਬੈਂਸ ਨੂੰ ਮਿਲਿਆ ਅਤੇ ਅਧਿਅਪਕਾਂ ਦੀਆਂ ਲਗਵਾਈਆਂ ਜਾ ਰਹੀਆਂ ਧੜਾਧੜ ਬੀ ਐੱਲ ਓ ਦੀਆਂ ਡਿਊਟੀਆਂ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਅਧਿਅਪਕਾਂ ਦੀ ਡਿਊਟੀ ਜਿਲੇ ਵਿਚ ਸਾਰੇ ਮੁਲਾਜਮਾ ਦੀ ਰੇਸ਼ੋ ਅਨੁਸਾਰ ਲਗਾਈ ਜਾਵੇ । ਸਿੰਗਲ ਅਧਿਅਪਕਾਂ ਨੂੰ ਡਿਊਟੀ ਤੋਂ ਛੋਟ ਦਿਤੀ ਜਾਵੇ ਅਤੇ ਸੀਰੀਅਸ ਕੇਸਾਂ ਵਿੱਚ ਅਧਿਅਪਕਾਂ ਨੂੰ ਡਿਊਟੀ ਤੋਂ ਰਿਆਇਤ ਦਿਤੀ ਜਾਵੇ। ਰੇਸ਼ੋ ਤੋਂ ਵੱਧ ਲੱਗੀਆਂ ਅਧਿਅਪਕਾਂ ਦੀਆਂ ਡਿਊਟੀਆਂ ਕੱਟੀਆਂ ਜਾਣ।
ਬੀ ਐੱਲ ਓ ਲੱਗੇ ਅਧਿਆਪਕਾਂ ਨੂੰ ਵੋਟਾਂ ਦਾ ਕੰਮ ਕਰਨ ਲਈ ਸਕੂਲ ਡਿਊਟੀ ਤੋਂ ਸਪੈਸ਼ਲ ਛੋਟ ਦਿੱਤੀ ਜਾਵੇ। ਜਿਸ ਬਾਰੇ ਜਿਲ੍ਹੇ ਦੇ ਡੀ ਸੀ ਵਲੋਂ ਸਪਸ਼ੱਟ ਹਦਾਇਤਾਂ ਜਾਰੀ ਕੀਤੀਆਂ ਜਾਣ ।ਉਪਰੋਕਤ ਮੰਗਾ ਸੰਬੰਧੀ ਸ਼੍ਰੀਮਤੀ ਉਪਿੰਦਰਜੀਤ ਕੌਰ ਬੈਂਸ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਉਪਰੋਕਤ ਮੰਗਾਂ ਨੂੰ ਹੱਲ ਕਰਨ ਲਈ ਜੇਕਰ ਪ੍ਰਸ਼ਾਸ਼ਨ ਵਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਜਿਸ ਦੀ ਸਮੁੱਚੀ ਜਿੰਮੇਵਾਰੀ ਸਮੁੱਚੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਤੇ ਉਹਨਾਂ ਨਾਲ ਕਰਮਜੀਤ ਗਿੱਲ ਜਿਲ੍ਹਾ ਸਰਪ੍ਰਸਤ , ਅਵਤਾਰ ਸਿੰਘ ਜਿਲ੍ਹਾ ਕੈਸ਼ੀਅਰ, ਸੁਖਦੇਵ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਰੇਸ਼ਮ ਸਿੰਘ, ਨਿਰਮਲ ਸਿੰਘ ਸੋਢੀ, ਪਰਮਿੰਦਰ ਸਿੰਘ, ਮਨਜੀਤ ਸਿੰਘ, ਯੋਗੇਸ਼ ਸ਼ੋਰੀ, ਬਰਿੰਦਰ ਸਿੰਘ,ਕੁਲਦੀਪ ਸਿੰਘ ਸੀ ਐੱਚ ਮਹੁੱਬਲੀਪੁਰ, ਮੁਨੱਜਾ ਇਰਸ਼ਾਦ, ਜੀਵਨ ਜੋਤੀ, ਕੰਵਲਜੀਤ ਕੌਰ, ਪ੍ਰਿਆ ਰਾਣੀ , ਕਵਿਤਾ, ਰਜਨੀ ਵਾਲੀਆ, ਸ਼ਹਿਬਾਜ਼ ,ਜਸਵੰਤ ਸਿੰਘ ਹਰਜਿੰਦਰ ਸਿੰਘ ਸਤੀਸ਼ ਕੁਮਾਰ ਟਿੱਬਾ ਆਦਿ ਅਧਿਆਪਕ ਆਗੂ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly