ਈ.ਟੀ.ਟੀ ਅਧਿਆਪਕ ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ

  • ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਵੱਖ ਵੱਖ ਬਲਾਕਾਂ ਵਿੱਚ ਕਾਪੀਆਂ ਫੂਕ ਕੀਤਾ ਰੋਸ਼ ਪ੍ਰਦਰਸ਼ਨ
  • ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ-ਰਛਪਾਲ ਵੜੈਚ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋ ਬਲਾਕ ਕਪੂਰਥਲਾ, ਭੁਲੱਥ,ਨਡਾਲਾ,ਫਗਵਾੜਾ, ਸੁਲਤਾਨਪੁਰ ਲੋਧੀ ਆਦਿ ਦਫਤਰਾਂ ਅੱਗੇ ਰੋਹ ਭਰਪੂਰ ਮੁਜਾਹਰੇ ਕੀਤੇ ਗਏ ਅਤੇ ਬਦਲੀਆਂ ਲਾਗੂ ਨਾਂ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ । ਸੁਲਤਾਨਪੁਰ ਲੋਧੀ ਵਿਖੇ ਬਲਾਕ ਪ੍ਰਾਇਮਰੀ ਦਫਤਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਈ. ਟੀ.ਟੀ.ਅਧਿਆਪਕ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾਕੇ ਕੀਤੀ ਗਈ ਸੀ। ਪਰ ਅੱਜ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫਤੇ ਬਾਅਦ ਵੀ ਬਦਲੀਆਂ ਅੱਗੇ ਕਰਨ ਲਈ ਪੱਤਰ ਜਾਰੀ ਕਰ ਰਹੇ ਹਨ । ਜਿਸ ਕਾਰਨ ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵਰਗ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਫੈਸਲੇ ਨੂੰ ਇਨ ਬਿਨ ਲਾਗੂ ਕਰਦੇ ਹੋਏ ਪੂਰੇ ਪੰਜਾਬ ’ਚ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਬਦਲੀ ਅੱਗੇ ਵਧਾਉਣ ਵਾਲੇ ਪੱਤਰ ਫੂਕੇ ਗਏ ਹਨ। ਰਵੀ ਵਾਹੀ ਸੂਬਾਈ ਆਗੂ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ, ਇੰਦਰਜੀਤ ਸਿੰਘ ਬਿਧੀਪੁਰ ਸਰਪ੍ਰਸਤ ਈ ਟੀ ਟੀ ਯੂਨੀਅਨ ਨੇ ਇਸ ਦੌਰਾਨ ਕਿਹਾ ਕਿ 2004 ਤੋਂ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ । ਜਦਕਿ ਇੱਕ ਵਾਰ ਵਿਧਾਇਕ ਬਣ ਜਾਣ ’ਤੇ ਵਿਧਾਇਕ ਨੂੰ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਜ ’ਚ ਕਾਨੂੰਨ ਤੇ ਅਧਿਕਾਰੀ ਸੱਭ ਲਈ ਬਰਾਬਰਤਾ ਰੱਖਦੇ ਹਨ ਫਿਰ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਿਉ? ਦੋ ਤਰ੍ਹਾਂ ਦੇ ਕਨੂੰਨ ਕਿਉ?

ਉਨ੍ਹਾਂ ਕਿਹਾ ਕਿ ਜੇਕਰ ਪੁਰਾਣੀ ਪੈਨਸਨ ਸਕੀਮ ਬਹਾਲ ਨਾ ਕੀਤੀ ਗਈ, ਤੇ ਪੇ ਕਮਿਸ਼ਨ ਜਲਦੀ ਜਾਰੀ ਨਾ ਕੀਤਾ ਗਿਆ ਅਤੇ ਮਹਿਗਾਈ ਭੱਤਾ ਜੋ ਪਿਛਲੇ ਕਈ ਵਰ੍ਹਿਆਂ ਤੋਂ ਰੋਕਿਆ ਹੋਇਆ, ਜਾਰੀ ਨਾ ਹੋਇਆ ਤਾਂ ਜੱਥੇਬੰਦੀ ਸੰਘਰਸ ਨੂੰ ਤੇਜ਼ ਕਰੇਗੀ। ਇਸ ਮੌਕੇ ਤੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਈ. ਟੀ.ਟੀ.ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ।

ਇਸ ਮੌਕੇ ਤੇਇਸ ਮੌਕੇ ਤੇ ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ ,ਸੁਖਵਿੰਦਰ ਸਿੰਘ ਕਾਲੇਵਾਲ, ਕੰਵਲਪ੍ਰੀਤ ਸਿੰਘ ਕੌੜਾ, ਸਤਿੰਦਰ ਸਿੰਘ, ਰਾਜੂ ਜੈਨਪੁਰੀ, ਲਖਵਿੰਦਰ ਸਿੰਘ ਟਿੱਬਾ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਤੇਜਿੰਦਰ ਸਿੰਘ, ਰੇਸ਼ਮ ਸਿੰਘ ਬੂੜੇਵਾਲ,ਯੋਗੇਸ਼ ਸ਼ੌਰੀ, ਸਰਬਜੀਤ ਸਿੰਘ ਭਗਤਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਮਨਜਿੰਦਰ ਸਿੰਘ, ਜਗਜੀਤ ਸਿੰਘ, ਬਿਮਲਾ ਦੇਵੀ, ਪਰਮਿੰਦਰ ਕੌਰ,ਅੰਜਨਾ ਠਾਕੁਰ ,ਸੁਖਬੀਰ ਕੌਰ ਪਿੱਥੋਰਾਹਲ , ਗੁਰਦੀਪ ਕੌਰ , ਸੁਖਬੀਰ ਕੌਰ, ਨੀਲਮ ਕੁਮਾਰੀ ਰੁਪਿੰਦਰਜੀਤ ਕੌਰ, ਨਵਨੀਤ ਜੰਮੂ, ਸੰਤੋਸ਼ ਕੁਮਾਰੀ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਹੁੰਦਿਆਂ ਸੁੰਦਿਆਂ”
Next articleਮਿੱਠੜਾ ਕਾਲਜ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਸਮੈਸਟਰ ਪਹਿਲਾ ਦੇ ਨਤੀਜਿਆਂ ਚ ਮਾਰੀਆਂ ਮੱਲਾਂ