ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਈਸਾਈ ਸਾਧਵੀ ਨਾਲ ਕਥਿਤ ਬਲਾਤਕਾਰ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਿਹਾ ਹੈ। ਸਰਵਉੱਚ ਅਦਾਲਤ ਨੇ ਬਿਸ਼ਪ ਵੱਲੋਂ ਉਸ ਖ਼ਿਲਾਫ ਇਹ ਕੇਸ ਰੱਦ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਉਸ ਨੂੰ ਅਜਿਹਾ ਕੋਈ ਅਧਾਰ ਨਜ਼ਰ ਨਹੀਂ ਆਉਂਦਾ ਜਿਸ ਕਾਰਨ ਬਿਸ਼ਪ ਖ਼ਿਲਾਫ਼ ਕੇਸ ਰੱਦ ਕੀਤਾ ਜਾਵੇ। ਚੀਫ਼ ਜਸਟਿਸ ਐੱਸ ਬੋਬਡੇ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਵੀ. ਰਾਮਾਸੁਬਰਾਮਨੀਅਨ ਦੇ ਬੈਂਚ ਨੇ ਬਿਸ਼ਪ ਦੇ ਵਕੀਲ ਨੂੰ ਕਿਹਾ ਕਿ ਅਦਾਲਤ ਕੇਸ ਖਾਰਜ ਕਰਨ ਬਾਰੇ ਪਟੀਸ਼ਨ ਨੂੰ ਰੱਦ ਕਰਦੀ ਹੈ।