ਈਦ ਮੁਬਾਰਕ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਈਦ ਮੁਬਾਰਕ ਮੁਸਲਿਮ ਭਾਈਚਾਰੇ ਨੂੰ,
ਅੱਗੇ ਵਧਾਈਏ ਇਨਸਾਨੀਅਤ ਦੇ ਨਾਰੇ ਨੂੰ,
ਉਹ ਖੋਲ੍ਹਣ ਰੋਜ਼ੇ, ਅਸੀਂ ਪਕਵਾਨ ਲੈ ਜਾਈਏ,
ਬਹਿ ਇਕੱਠੇ ਸਭ ਇਕ ਥਾਂ ਤੇ ਖਾਈਏ,
ਇਕੱਠੇ ਹੋ ਕੇ ਤਿਉਹਾਰ ਮਨਾਈਏ,
ਗਿਲੇ ਸ਼ਿਕਵੇ ਦੂਰ ਮਿਟਾਈਏ,
ਸਭ ਧਰਮਾਂ ਨੂੰ ਆਦਰ ਵੰਡੀਏ ,
ਨਾ ਕਦੇ ਕਿਸੇ ਨੂੰ, ਕਿਸੇ ਗੱਲੋਂ ਭੰਡੀਏ,
ਗਲ਼ੇ ਲੱਗ ਕੇ ਦੇ ਲਵੋ ਵਧਾਈਆਂ,
ਸਭ ਦੇ ਵਿਹੜੇ ਆਉਣ ਰੁਸ਼ਨਾਈਆ,
ਦੁੱਖ ਸੁੱਖ ਵਿੱਚ ਦੋ ਇੱਕ ਦੂਜੇ ਨਾਲ ਖਲੋਇਆ,
ਭਾਰ ਮੁਸੀਬਤਾਂ ਦਾ ਫਿਰ ਖੇਰੂੰ ਹੋਇਆ,
ਰਲ਼ ਮਿਲ਼ ਕੇ ਆਪਣਾ ਫ਼ਰਜ਼ ਨਿਭਾਉਂਦੇ ,
ਆਓ ਇਕੱਠੇ ਹੋ ਕੇ ਈਦ ਮਨਾਈਏ,
ਸਕੂਲਾਂ ਵਿੱਚ ਸਭ ਇਕੱਠੇ ਪੜ੍ਹਦੇ
ਵਿੱਚ ਕਾਲਜਾਂ ਡਿਗਰੀਆਂ ਕਰਦੇ,
ਜਾਤ-ਪਾਤ ਤੇ ਧਰਮਾਂ ਤੋਂ ਉੱਪਰ ਹੋਈ ਏ,
ਆਵੇ ਮੁਸੀਬਤ ਇਨਸਾਨ ਤੇ ਤਾਂ ਸਭ ਇਕੱਠੇ ਖਲੋਈਏ,
ਮਨਿੰਦਰ ਸਿੰਘ ਘੜਾਮਾਂ
9779390233
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article” ਈਦ ਮੁਬਾਰਕ “
Next articleਆਓ ਸਾਰੇ ਰਲ ਮਿਲ ਆਪਾਂ….