ਈਦ ਮੁਬਾਰਕ ਸੱਬ ਨੂੰ

ਇਕਬਾਲ ਸਿੰਘ

(ਸਮਾਜ ਵੀਕਲੀ)

ਈਦ ਮੁਬਾਰਕ ਸੱਬ ਨੂੰ
ਈਦ ਮੁਬਾਰਕ ਰੱਬ ਨੂੰ
ਇੱਕ  ਦੂਜੇ ਨਾਲ ਮਿਲ਼ਕੇ ਰਹੀਏ
ਬੁਰਾ  ਕਦੇ ਨਾ  ਕਿਸੇ ਨੂੰ ਕਹੀਏ
ਚੰਗਿਆਂ ਦੀ ਸੰਗਤ ਵਿੱਚ ਬਹੀਏ
ਗੁੱਸਾ ਨਾ ਕਰ ਇਕ ਦੂਜੇ ਨੂੰ ਸਹੀਏ
ਮੁਕਾ ਦੇਈਏ ਨਫ਼ਰਤ ਦੇ ਜੱਬ ਨੂੰ
ਈਦ ਮੁਬਾਰਕ ਸੱਬ ਨੂੰ
ਈਦ ਮੁਬਾਰਕ ਰੱਬ ਨੂੰ
ਇੱਕ ਦੂਜੇ ਦੇ ਆਪਾਂ ਗਲ਼ੇ ਲੱਗ
ਨਫ਼ਰਤ ਵਾਲੇ ਤੋੜ ਦਈਏ ਤੱਗ
ਖੁਸ਼ੀਆਂ ਵੰਡੀਐ ਸਿੰਘਦਾਰਾ ਵਿੱਚ ਜੱਗ
ਪਿਆਰ ਨਾਲ ਰਹੀਏ ਮਿਲਕੇ ਸੱਬ
ਮੁਕਾ ਦੇਈਏ ਨਫ਼ਰਤ ਦੇ ਜੱਬ ਨੂੰ
ਈਦ ਮੁਬਾਰਕ ਸੱਬ ਨੂੰ
ਈਦ ਮੁਬਾਰਕ ਰੱਬ ਨੂੰ
ਹਰ ਧਰਮ ਦਾ ਕਰੀਏ ਸਤਿਕਾਰ
ਫ਼ਿਰ ਸੁਖੀ ਵੱਸੇ ਸਾਰਾ ਸੰਸਾਰ
ਨਫ਼ਰਤ ਛੱਡ ਕਰੀਏ ਪਿਆਰ
ਮੁੜਕੇ ਆ ਜਾਵੇ ਉਹ ਰੰਗਲ਼ੀ ਬਹਾਰ
ਮੁਕਾ ਦੇਈਏ ਨਫ਼ਰਤ ਦੇ ਜੱਬ ਨੂੰ
ਈਦ ਮੁਬਾਰਕ ਸੱਬ ਨੂੰ
ਈਦ ਮੁਬਾਰਕ ਰੱਬ ਨੂੰ
ਕੱਟੜਵਾਦ ਨਾ ਹੋਵੇ ਭਾਰਾ
ਇੱਕ ਦੂਜੇ ਦਾ ਬਣੀਏ ਸਹਾਰਾ
ਮਾਨਵਤਾ ਜਿੰਦਾਬਾਦ ਦਾ
ਉੱਚੀ ਹੇਕ ‘ਚ ਲਾਈਏ ਨਾਅਰਾ
ਮੁਕਾ ਦੇਈਏ ਨਫ਼ਰਤ ਦੇ ਜੱਬ ਨੂੰ
ਈਦ ਮੁਬਾਰਕ ਸੱਬ ਨੂੰ
ਈਦ ਮੁਬਾਰਕ ਰੱਬ ਨੂੰ
 ਇਕਬਾਲ ਸਿੰਘ
ਟੈਕਸਸ ਯੂ ਐਸ ਏ 
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਲਮਾਂ
Next articleਸੋਚ