(ਸਮਾਜ ਵੀਕਲੀ)
ਈਦ ਆਈ ਚਲੋ ਦੀਵੇ ਜਲਾਈਏ,
ਵਾਂਗ ਦਿਵਾਲੀ ਈਦ ਮਨਾਈਏ।
ਹਿੰਦੂ ਮੁਸਲਿਮ ਭੇਦ ਭੁਲਾ ਕੇ,
ਹੱਸ ਕੇ ਸੱਭ ਨੂੰ ਗਲ਼ੇ ਲਗਾਈਏ।
ਈਦ ਆਈ….
ਈਦ, ਕ੍ਰਿਸਮਿਸ ਭਾਵੇਂ ਦਿਵਾਲੀ,
ਤਿਉਹਾਰ ਸਾਰੇ ਹਰਸ਼ ਦਾ ਸੋਮਾ।
ਹੱਸਣ ਦਾ ਹੱਕ ਸੱਭ ਨੂੰ ਪੂਰਾ,
ਹੋਵੇ ਸਰਦਾਰ ਤੇ ਭਾਵੇਂ ਕੋਈ ਮੋਨਾ।
ਇੱਕੋ ਜਿਹਾ ਓਹ ਸੱਭ ਦਾ ਅੱਲ੍ਹਾ,
ਖ਼ੁਦਾ ਕਹੀਏ ਜਾਂ ਵਾਹਿਗੁਰੂ ਧਿਆਈਏ।
ਈਦ ਆਈ….
ਧਰਮਾਂ ਦੀ ਗੱਲ ਵੱਖਰੀ ਨਾਹੀਂ,
ਇੱਕ ਹੀ ਸੱਭ ਦਾ ਕਹਿਣਾ।
ਹਿੰਦੂ, ਮੁਸਲਿਮ, ਸਿੱਖ, ਇਸਾਈ,
ਇੱਕੋ ‘ਨਾਮ’ ਹੈ ਸੱਭ ਦਾ ਗਹਿਣਾ।
ਮੰਦਿਰ ਮਸਜਿਦ ਦਾ ਵੀ ਇੱਕੋ ਮਕਸਦ,
ਰਾਮ ਭਾਵੇਂ ਅੱਲ੍ਹਾ ਦੀ ਗੱਲ ਸੁਣਾਈਏ।
ਈਦ ਆਈ ਚਲੋ ਦੀਵੇ ਜਲਾਈਏ,
ਵਾਂਗ ਦਿਵਾਲੀ ਈਦ ਮਨਾਈਏ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly