ਨਵੀਂ ਦਿੱਲੀ: ਹਵਾਲਾ ਰਾਸ਼ੀ ਮਾਮਲੇ ਦੇ ਸਬੰਧ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਸਾਬਕਾ ਚੇਅਰਪਰਸਨ ਚੰਦਾ ਕੋਚੜ ਅਤੇ ਹੋਰਨਾਂ ਦੀ 78 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਚੰਦਾ ਕੋਛੜ ਦੇ ਮੁੰਬਈ ਸਥਿਤ ਘਰ ਅਤੇ ਕੰਪਨੀ ਨਾਲ ਸਬੰਧਤ ਕੁਝ ਹੋਰ ਜਾਇਦਾਦਾਂ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਵੀਡੀਓਕੌਨ ਗਰੁੱਪ ਨੂੰ ਬੇਨਿਯਮੀਆਂ ਤਹਿਤ ਕਰਜ਼ਾ ਦੇਣ ਅਤੇ ਹਵਾਲਾ ਰਾਸ਼ੀ ਮਾਮਲੇ ’ਚ ਈ.ਡੀ. ਵੱਲੋਂ ਚੰਦਾ ਕੋਚੜ, ਉਸਦੇ ਪਤੀ ਦੀਪਕ ਕੋਚੜ ਤੇ ਹੋਰਨਾਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
INDIA ਈਡੀ ਵੱਲੋਂ ਚੰਦਾ ਕੋਛੜ ਤੇ ਹੋਰਾਂ ਦੀ 78 ਕਰੋੜ ਦੀ ਜਾਇਦਾਦ ਜ਼ਬਤ