(ਸਮਾਜ ਵੀਕਲੀ)
ਸਮਝੋ ਫ਼ਰਜ਼ ਹੈ ਅਪਣਾ ਧਰਤੀ ਤੇ ਰੁੱਖ ਬਚਾਵਣ ਦਾ,
ਕਰਲੋ ਸੰਕਲਪ ਸਾਰੇ ਇੱਕ ਇੱਕ ਰੁੱਖ ਨੂੰ ਲਾਵਣ ਦਾ,
ਪਾਣੀ ਦੇਕੇ ਵੱਡਾ ਕਰਲੈ, ਮਾਣ ਤੂੰ ਸੁੱਖ ਬੰਦਿਆ।
ਇੱਕ ਰੁੱਖ ਸੌ ਸੁੱਖ ਰੁੱਖਾਂ ਨਾਲ ਵੱਸਦਾ ਮਨੁੱਖ ਬੰਦਿਆ।
ਧਰਤੀ ਤੇ ਜੇ ਰੁੱਖ ਨਾ ਹੋਏ, ਬਰਸਾਤਾਂ ਨਈਉਂ ਆਉਣੀਆਂ,
ਜਾਣਾ ਪਾਣੀਆਂ ਨੇ ਮੁੱਕ,ਮੁੱਕ ਜਾਣਾ ਹਾੜ੍ਹੀਆਂ ਤੇ ਸਾਉਣੀਆਂ,
ਜ਼ਿੰਦਗੀ ਜਿਊਣ ਲਈ, ਰੁੱਖ ਪੂਰੇ ਮੁੱਖ ਬੰਦਿਆ।
ਇੱਕ ਰੁੱਖ ਸੌ ਸੁੱਖ ਰੁੱਖਾਂ ਨਾਲ ਵੱਸਦਾ ਮਨੁੱਖ ਬੰਦਿਆ।
ਰੋਜ਼ ਰੁੱਖਾਂ ਕੋਲੋਂ ਸਾਹ ਲਵੇਂ, ਤੂੰ ਨਾਲ਼ੇ ਕੱਟਦਾ ਦੂਪੈਰ ਬਈ,
ਲਾ ਅੱਗ ਜ਼ੀਵ ਪਿਆ ਸਾੜੇਂ, ਕਰੇਂ ਕੁਦਰਤ ਨਾਲ਼ ਕਹਿਰ ਬਈ,
ਆਕਸੀਜਨ ਦਿੰਦੇ ਆ, ਭਰ ਭਰ ਬੁੱਕ ਬੰਦਿਆ।
ਇੱਕ ਰੁੱਖ ਸੌ ਸੁੱਖ ਰੁੱਖਾਂ ਨਾਲ ਵੱਸਦਾ ਮਨੁੱਖ ਬੰਦਿਆ।
ਮਾਨਖੇੜਾ ਪਿੰਡ ਇੱਕ ਰੁੱਖ ਸੌ ਸੁੱਖ ਮੁਹਿੰਮ ਹੈ ਚਲਾਈ,
ਰਣਜੀਤ ਵੀਰੇ ਹੋਰਾ ਦਾ, ਆ ਜਾਵੋ ਸਾਥ ਦੇਈਏ ਭਾਈ,
ਕਰਦੇ ਕਰਮ ਵੀਰੇ, ਨਾਂ ਹੋਰ ਕੋਈ ਭੁੱਖ ਬੰਦਿਆ।
ਇੱਕ ਰੁੱਖ ਸੌ ਸੁੱਖ ਰੁੱਖਾਂ ਨਾਲ ਵੱਸਦਾ ਮਨੁੱਖ ਬੰਦਿਆ।
ਪੱਖੇ ਸੁੱਟਦੇ ਸੀ ਠੰਡੀ, ਅੱਜ ਕੂਲਰ ਵੀ ਅੱਗ ਮਾਰਦਾ,
ਕਿਉਂ ਰੁੱਸੀ ਕੁਦਰਤ ਬਿੰਦਰਾ, ਵਿਸ਼ਾ ਹੈ ਵਿਚਾਰ ਦਾ,
ਮੀਰਪੁਰੀਏ ਨੇਂ ਲਿਖੀ, ਪੜ ਗੌਰ ਕਰੀਂ ਤੁੱਕ ਬੰਦਿਆ।
ਇੱਕ ਰੁੱਖ ਸੌ ਸੁੱਖ ਰੁੱਖਾਂ ਨਾਲ ਵੱਸਦਾ ਮਨੁੱਖ ਬੰਦਿਆ।
ਬਿੰਦਰ ਮੀਰਪੁਰੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly