ਇੱਕ ਕਿਸਾਨੀ ਧਰਨਾ ਤੇ ਰੰਗ ਬੜੇ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਤੇਰਾ ਹਾਲੇ ਤੱਕ ਵਾਹ ਪਿਆ, ਭੁੱਖ ਹੱੜਤਾਲ਼ੀਆ ਦੇ ਨਾਲ।
ਕਿਉਂ ਪੁੱਠੇ ਪੰਗੇ ਲੈਣ ਨੂੰ ਫਿਰੇ ਤੂੰ ਗਰਮ ਖ਼ਿਆਲੀਆ ਦੇ ਨਾਲ।
ਅਸੀ ਦੇਸ਼ ਨੂੰ ਰਜਾਉਣ ਵਾਲੇ ਤੇਰੇ ਦਰ ਆ ਗਏ।
ਖਾਣ ਲਈ ਟ੍ਰਾਲੀਆਂ ਚ ਰਾਸ਼ਨ ਨੂੰ ਭਰ ਆ ਗਏ।
ਸੱਟ ਲੱਗੀ ਜੋ ਪੰਜਾਬ ਨੂੰ, ਪੀੜ ਪਰਦੇਸੀਆਂ ਦੇ ਵੀ ਹੋਈ ਆ।
ਤਾਹੀ ਤਾ ਭੇਜ-ਭੇਜ ਕੇ ਡਾਲਰ, ਮੋਰਚਿਆਂ ਚ ਧੁੱਕੀ ਕੱਢੀ ਹੋਈ ਆ।
ਕੱਪੜਾ ਲਿੜਾ ਖਾਣ ਪੀਣ ਨੂੰ ਕੀ, ਸੱਭ ਚੀਜ਼ਾਂ ਦੇ ਲੰਗਰ ਲਾਏ ਨੇ।
ਕੁੱਝ ਤਾ ਲੇਕੇ ਛੁੱਟੀ, ਸਿੱਧਾ ਏਅਰ ਪੋਰਟ ਤੋਂ ਧਰਨੇ ਨੂੰ ਆਏ ਨੇ।
ਬਦਾਮ, ਪਿੰਨੀਆਂ ,ਖੋਆ ਤੇ ਦੇਸੀ ਘਿਉ ਵਾਲਾ ਦੁੱਧ ਨਿੱਤ ਵਰਤ ਦਾ ਏ।
ਸਵੇਰੇ ਸ਼ਾਮ ਜਦੋਂ ਮਰਜ਼ੀ ਸੁਣ ਲਵੋ, ਜੈਕਾਰਾ ਫ਼ਤਿਹ ਦਾ ਹੀ ਗਰਜ ਦਾ ਏ।
ਲਾਇਬ੍ਰੇਰੀਆਂ ਖੋਲਤੀਆਂ ਸੜਕਾਂ ਤੇ, ਹਰ ਵਿਸ਼ਾ ਪੜ੍ਹਨ ਨੂੰ ਮਿਲਦਾ ਏ।
ਧਰਨੇ ਤੇ ਤੰਬੂਆਂ ਵਿੱਚ ਪੜਾਈ ਹੋਣ ਲੱਗੀ, ਵੇਖ ਨਜ਼ਾਰਾ ਬੜਾ ਮੰਨ ਖਿਲਦਾ ਏ।
ਤੁਰਦਾ ਬੰਦਾ ਥੱਕ ਦਾ ਨੀ, ਕਈ ਕਿੱਲੋ ਮੀਟਰਾਂ ਚ ਧਰਨਾ ਪਾਰ ਹੁੰਦਾ।
ਚੈੱਕ ਕਰੀਏ ਜੇ ਸਫਰ ਤੁਰਨ ਦਾ ਤਾਂ 20-25 ਕਿੱਲੋ ਮੀਟਰ ਤੋਂ ਪਾਰ ਹੁੰਦਾ।
ਜੜਾਂ ਤੇ ਮੋਛੇ ਸੁੱਟੇ ਸੜਕਾਂ ਤੇ, ਅੱਗ ਤੇ ਧੁੰਨੀਆਂ ਚੱਲਣ ਰਾਤਾਂ ਨੂੰ।
ਟੋਲੀਆਂ ਚ ਬੈਠੇ ਬਜ਼ੁਰਗ ਤੇ ਗੱਭਰੂ, ਭਰੀ ਜਾਵਣ ਹੁੰਗਾਰਾ ਬਾਤਾਂ ਨੂੰ।
ਲੋਕੀ ਆਖਣ ਠੰਡ ਬੜੀ ਆ ਠੰਡ, ਪਰ ਬਜ਼ੁਰਗਾਂ ਦੇ ਹੌਸਲੇ ਹਰੇ ਨਾ।
ਕਰ ਇਸ਼ਨਾਨ ਠੰਡੇ ਪਾਣੀਆਂ ਚ, ਨਿੱਤ ਟ੍ਰਾਲੀਆਂ ਚ ਪਾਠ ਕਰੇ ਆ।
ਗੁਰੂ ਮਹਾਰਾਜ ਦੀ ਬਖ਼ਸ਼ੀਸ਼ ਪੁਰੀ, ਜਿੱਤਾਂ ਵੱਲ ਵੱਧਣ ਨੂੰ ਖੜੇ ਨੇ।
ਪਿਆਰ ਨਾਲ ਹੀ ਕਰਨ ਅਰਜੋਈ, ਗ਼ੁੱਸਿਆਂ ਵਿੱਚ ਨਾ ਇਹ ਲੜੇ ਨੇ।
ਦਿੱਲੀ ਤਾਂ ਪੰਜਾਬੀਆਂ ਨੇ ਏ ਬਨਾ ਲਈ, ਜਿਵੇਂ ਮੋਟਰ ਤੇ ਗੇੜਾ ਮਾਰਦੇ ਨੇ।
ਪਲਾ ਵਿੱਚ ਹੀ ਸਲਾਹ ਬਣਾਕੇ, ਗੱਡੀ ਨਿੱਤ ਰੋਡ ਤੇ ਚਾੜ੍ਹਦੇ ਨੇ।
ਇੱਕ ਵਾਰੀ ਜੋ ਪਾਵੇ ਫੇਰੀ, ਧਰਨੇ ਚੋ ਜੀ ਆਉਣ ਨੂੰ ਕਰਦਾ ਨੀ।
ਮਨਿੰਦਰ ਸਿੰਘ ਘੜਾਮਾ ਨੂੰ ਬੜਾ ਹੌਸਲਾ, ਤਾਹਿਉਂ ਸਰਕਾਰਾਂ ਕੋਲੋਂ ਡਰਦਾ ਨੀ।
                           ਮਨਿੰਦਰ ਸਿੰਘ ਘੜਾਮਾਂ
                           9779390233
Previous articleਕਿਸਾਨ ਮੋਰਚਾ ਦਿੱਲੀ ਦਾ ਮੁੱਖ ਆਧਾਰ ਏਕੇ ਵਿੱਚ ਬਰਕਤ
Next article‘ਕਿਸਾਨ ਗੱਲਬਾਤ ਲਈ ਤਿਆਰ, ਪਰ ਸਰਕਾਰ ‘ਪ੍ਰੇਮ ਪੱਤਰ’ ਲਿਖਣ ਦੀ ਥਾਂ ‘ਨਿੱਗਰ’ ਤਜਵੀਜ਼ ਲਿਆਏ’