ਪੈਪਸਿਕੋ ਦੀ ਸਾਬਕਾ ਮੁਖੀ ਭਾਰਤ-ਅਮਰੀਕੀ ਇੰਦਰਾ ਨੂਈ ਅਤੇ ਐਮੇਜ਼ੋਨ ਦੇ ਸੀਈਓ ਜੈੱਫ ਬੋਜ਼ੋਸ ਦੇ ਚਿੱਤਰਾਂ ਨੂੰ ਮਸ਼ਹੂਰ ਸਮਿੱਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ ’ਚ ਸ਼ੁਮਾਰ ਕੀਤਾ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਅਮਰੀਕਾ ਦੇ ਇਤਿਹਾਸ, ਵਿਕਾਸ ਅਤੇ ਸੱਭਿਆਚਾਰ ’ਚ ਅਹਿਮ ਯੋਗਦਾਨ ਪਾਉਣ ਲਈ ਦੋਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਵਿਜ਼ੂਅਲ, ਪਰਫਾਰਮਿੰਗ ਆਰਟ ਅਤੇ ਨਿਊ ਮੀਡੀਆ ਰਾਹੀਂ ਪੋਰਟਰੇਟ ਗੈਲਰੀ ’ਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ। ਇੰਦਰਾ ਨੂਈ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕਾ ਉਨ੍ਹਾਂ ਲੋਕਾਂ ਦੀ ਕਦਰ ਕਰਦਾ ਹੈ ਜੋ ਸਕਾਰਾਤਮਕ ਪ੍ਰਭਾਵ ਛੱਡਦੇ ਹਨ ਅਤੇ ਮੁਲਕ ਨੂੰ ਅੱਗੇ ਲੈ ਕੇ ਜਾਂਦੇ ਹਨ। ਗੈਲਰੀ ’ਚ 23 ਹਜ਼ਾਰ ਪੋਰਟਰੇਟ ਹਨ ਅਤ ਹਰ ਸਾਲ 150 ਤੋਂ 200 ਹੋਰ ਜੁੜ ਜਾਂਦੇ ਹਨ। ਨੂਈ ਦੇ ਪੋਰਟਰੇਟ ਨੂੰ ਕਲਾਕਾਰ ਜੋਨ ਫਰਾਈਡਮੈਨ ਨੇ ਤਿਆਰ ਕੀਤਾ ਹੈ ਅਤੇ ਇਹ ਤਸਵੀਰ ਵਾਂਗ ਜਾਪਦਾ ਹੈ। ਚੇਨੱਈ ’ਚ ਜਨਮੀ ਇੰਦਰਾ ਨੂਈ ਨੇ ਕਿਹਾ ਹੈ ਕਿ ਮਹਿਲਾਵਾਂ ਦੂਜੇ ਦਰਜੇ ਦੀਆਂ ਨਾਗਰਿਕ ਨਹੀਂ ਹਨ ਅਤੇ ਉਹ ਵੀ ਮਰਦਾਂ ਦੇ ਬਰਾਬਰ ਖੜ੍ਹੀਆਂ ਹੋ ਗਈਆਂ ਹਨ।
INDIA ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ ’ਚ ਸ਼ੁਮਾਰ