ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਜਕਾਰਤਾ (ਸਮਾਜ ਵੀਕਲੀ) : ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ’ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ। ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ।

ਸਥਾਨਕ ਪ੍ਰਸ਼ਾਸਨ ਨੇ ਅੱਜ ਜਾਵਾ ਟਾਪੂ ’ਤੇ ਮਾਗੇਲੰਗ ਜ਼ਿਲ੍ਹੇ ਵਿੱਚ ਇਸ ਪਰਬਤ ’ਤੇ ਰਹਿੰਦੇ 500 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢ ਲਿਆ। ਯੋਗਯਾਕਰਤਾ ਦੇ ਜਵਾਲਾਮੁਖੀ ਤੇ ਭੂ-ਵਿਗਿਆਨਕ ਖ਼ਤਰਾ ਘਟਾਉਣ ਵਾਲੇ ਕੇਂਦਰ ਦੇ ਮੁਖੀ ਹੈਨਿਕ ਹੁਮਾਇਦਾ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤੱਕ ਸੰਭਾਵੀ ਖ਼ਤਰਾ ਪੰਜ ਕਿਲੋਮੀਟਰ (ਤਿੰਨ ਮੀਲ) ਤੋਂ ਜ਼ਿਆਦਾ ਨਹੀਂ ਹੈ।

Previous articleਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੇ ਲਸ਼ਕਰ ਦੇ ਕਮਾਂਡਰ ਲਖਵੀ ਨੂੰ 15 ਸਾਲ ਦੀ ਸਜ਼ਾ
Next articleਹੱਤਿਆ ਮਾਮਲੇ ’ਚ ਟਰੰਪ ਖ਼ਿਲਾਫ਼ ਵਾਰੰਟ ਜਾਰੀ