ਜਕਾਰਤਾ (ਸਮਾਜਵੀਕਲੀ) : ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ’ਚ ਆਏ ਹੜ੍ਹਾਂ ਤੇ ਜ਼ਮੀਨਾਂ ਖਿਸਕਣ ਕਾਰਨ 21 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਤੇ 31 ਹੋਰ ਲਾਪਤਾ ਹੋ ਗਏ ਹਨ। ਸਿਨਹੂਆ ਨਿਊਜ਼ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਹੇਠ ਆਏ ਲੁਵੂ ਊਤਾਰਾ ਜ਼ਿਲ੍ਹੇ ’ਚ ਬਚਾਅ ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਪੰਜ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਹਾਲਾਂਕਿ 10 ਵਿਅਕਤੀਆਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਬਹੁਤੀਆਂ ਲਾਸ਼ਾਂ ਚਿੱਕੜ ਨਾਲ ਭਰੇ ਇਲਾਕਿਆਂ ’ਚੋਂ ਮਿਲੀਆਂ ਹਨ। ਇਲਾਕੇ ’ਚ 50 ਸੈਂਟੀਮੀਟਰ ਤੋਂ ਲੈ ਕੇ ਇੱਕ ਮੀਟਰ ਤੱਕ ਉੱਚਾ ਚਿੱਕੜ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਮਸਾਂਬਾ ਸ਼ਹਿਰ ਤੇ ਰਾਡਾ ਪਿੰਡ ’ਚ ਵੀ ਬਚਾਅ ਕਾਰਜ ਸ਼ੁਰੂ ਕੀਤੇ ਜਾਣਗੇ।