ਇੰਡੀਅਨ ਵਰਕਰਜ਼ ਐਸਿਸੀਏਸ਼ਨ (ਗਰੇਟ ਬ੍ਰਿਟੇਨ) ਦੇ ਨੈਸ਼ਨਲ ਜਥੇਬੰਦਕ ਸਕੱਤਰ ਸੂਰਤ ਦੁਸਾਂਝ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਸਿਆ ਕਿ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਕੇਂਦਰੀ ਜਥੇਬੰਦਕ ਕਮੇਟੀ ਭਾਰਤੀ ਸਰਕਾਰ ਦੀ ਜੰਮੂ -ਕਸ਼ਮੀਰ ਵਿੱਚ ਧਾਰਾ 370 ਖੱਤਮ ਕਰਨ ਦੀ ਸੱਖਤ ਸ਼ੱਬਦਾਂ ਵਿੱਚ ਨਿਖੇਧੀ ਕਰਦੀ ਹੈ । ਭਾਰਤ ਸਰਕਾਰ ਵੱਲੋਂ ਰਾਜ ਸਭਾ ਵਿੱਚ ਧਾਰਾ 370 ਨੂੰ ਖੱਤਮ ਕਰਨ ਦਾ ਮਤਾ ਪਾਉਣ ਤੋਂ ਪਹਿਲਾਂ ਜੱਮੂ -ਕਸ਼ਮੀਰ ਦੇ ਲੋਕਾਂ ਨੂੰ ਵਿਸਵਾਸ਼ ‘ਚ ਲੈਣ ਦੀ ਵੀ ਲੋੜ ਨਹੀਂ ਸਮਝੀ । ਸਗੋਂ ਭਾਜਪਾ ਸਰਕਾਰ ਨੇ ਜੰਮੂ -ਕਸ਼ਮੀਰ ਦੇ ਲੋਕਾਂ ਨੂੰ ਦਬਾਉਣ ਲਈ ਫੌਜ ਦਾ ਹੋਰ ਕੋਟਾ ਭੇਜ ਕੇ , ਟੈਲੀਫੂਨ , ਇੰਟਰਨੈਟ , ਸੰਚਾਰ ਦੇ ਸਾਧਨਾਂ ਨੂੰ ਜਾਮ ਕਰਕੇ , ਮੀਡੀਏ ਦਾ ਮੂੰਹ ਬੰਦ ਕਰਕੇ ਜੰਮੂ -ਕਸ਼ਮੀਰ ਦੇ ਲੋਕਾਂ ਤੇ ਸਿਆਸੀ ਲੀਡਰਾਂ ਨੂੰ ਕਰਫਿਊ ਲਾ ਕੇ ਸਮੁੱਚੇ ਰਾਜ ਨੂੰ ਫ਼ੌਜੀ ਛਾਉਣੀ ਵਿੱਚ ਬਦਲ ਕੇ ਲੋਕਾਂ ਅਤੇ ਸਿਆਸੀ ਲੀਡਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ।
ਜੰਮੂ-ਕਸ਼ਮੀਰ ਦੀ ਅਲੱਗ ਪਹਿਚਾਣ ਦੇ ਚਿੰਨ ਝੰਡਾ ਤੇ ਸੰਵਿਧਾਨ ਖੱਤਮ ਕਰ ਦਿੱਤੇ ।ਇਸ ਨਾਲ ਜਿੱਥੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਵੈਮਾਣ ਨੂੰ ਸੱਟ ਲੱਗੇਗੀ ਉੱਥੇ ਉਹਨਾਂ ਲਈ ਅਨੇਕਾਂ ਮੁਸ਼ਕਲਾਂ ਦਾ ਹੋਰ ਵਾਧਾ ਵੀ ਹੋਵੇਗਾ ।
ਧਾਰਾ 370 ਖੱਤਮ ਕਰਕੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਬਾਅ ਕੇ ਜੰਮੂ- ਕਸ਼ਮੀਰ ਨੂੰ ਦਿੱਲੀ ਵਰਗੀ ਵਿਧਾਨ ਸਭਾ ਅਤੇ ਲਦਾਖ਼ ਯੂਨੀਅਨ ਟੈਰੀਟਰੀਆਂ ‘ਚ ਵੰਡ ਕੇ ਟੋਟੇ ਕਰ ਦਿੱਤਾ ਗਿਆ ।ਜੰਮੂ-ਕਸ਼ਮੀਰ ਨੂੰ ਖੁਦਮੁਖਤਿਆਰੀ ਅਤੇ ਆਮ-ਨਿਰਣੇ ਦਾ ਅਧਿਕਾਰ ਦੇਣ ਦੀ ਵਜਾਏ ਇਸਦੇ ਅੱਲਗ ਰਾਜ ਦਾ ਰੁੱਤਬਾ ਖੱਤਮ ਕਰ ਦਿੱਤਾ ਗਿਆ , ਇਸ ਤਰਾਂ ਜੰਮੂ- ਕਸ਼ਮੀਰ ਦੇ ਲੋਕ ਸਿੱਧੇ ਭਾਰਤੀ ਰਾਜ ਦੇ ਰਹਿਮੋ ਕਰਮ ਤੇ ਜੀਵਨ ਬਸਰ ਕਰਨਗੇ ।
ਸੋ ਇਸ ਫ਼ੈਸਲੇ ਦਾ ਇੰਡੀਅਨ ਵਰਕਰਜ਼ ਐਸੋਸੀਏਸ਼ਨ( ਗਰੇਟ ਬ੍ਰਿਟੇਨ ) ਜ਼ਬਰਦਸਤ ਵਿਰੋਧ ਕਰਦੀ ਹੋਈ ਇਨਸਾਫ਼ -ਪਸੰਦ ਤੇ ਜਮਹੂਰੀਅਤ -ਪਸੰਦ ਧਿਰਾਂ ਨਾਲ ਖੱੜਦੀ ਹੈ ।