ਇੰਡੀਅਨ ਰੇਲਵੇ ਰੈੱਡ ਬਾਸਕਟਬਾਲ ਟੀਮ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮੀ ਬਾਸਕਟਬਾਲ ਟੂਰਨਾਮੈਂਟ ਵਿੱਚ ਅੱਜ ਜਿੱਤ ਨਾਲ ਸ਼ੁਰੂਆਤ ਕੀਤੀ। ਇੱਥੇ ਡੀਏਵੀ ਸਕੂਲ ਅਤੇ ਪੁਲੀਸ ਲਾਈਨ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਏ ਟੂਰਨਾਮੈਂਟ ਵਿੱਚ ਰੇਲਵੇ ਰੈੱਡ, ਰੇਲਵੇ ਬਲਿਊ, ਸੀਆਰਪੀਐੱਫ਼, ਪੰਜਾਬ ਪੁਲੀਸ, ਈਐੱਮਈ ਭੋਪਾਲ, ਚੰਡੀਗੜ੍ਹ ਅਤੇ ਹਨੂੰਮਾਨਗੜ੍ਹ ਦੀਆਂ ਬਾਸਕਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ।
ਟੂਰਨਾਮੈਂਟ ਦਾ ਪਹਿਲਾ ਮੈਚ ਈਐੱਮਈ ਭੋਪਾਲ ਅਤੇ ਇੰਡੀਅਨ ਰੇਲਵੇ ਰੈੱਡ ਵਿਚਾਲੇ ਹੋਇਆ, ਜਿਸ ਵਿੱਚ ਰੈੱਡ ਦੀ ਟੀਮ 16 ਅੰਕਾਂ ਨਾਲ ਜੇਤੂ ਰਹੀ। ਬਾਸਕਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਰਵੀਪਾਲ ਸਿੰਘ ਨੇ ਦੱਸਿਆ ਕਿ ਚੈਂਪੀਅਨ ਟੀਮ ਨੂੰ 51,000 ਅਤੇ ਉਪ ਜੇਤੂ ਨੂੰ 31,000 ਰੁਪਏ ਦਾ ਇਨਾਮ ਦਿੱਤੇ ਜਾਵੇਗਾ। ਟੂਰਨਾਮੈਂਟ ਦੇ ਆਖ਼ਰੀ ਦਿਨ 2 ਦਸੰਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਐੱਸਪੀ ਵਿਜੀਲੈਂਸ ਸਵਰਨ ਸਿੰਘ ਖੰਨਾ ਨੇ ਕੀਤਾ। ਇਸ ਮੌਕੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ, ਸੁਨੀਲ ਕੁਮਾਰ, ਜ਼ੋਰਾ ਸਿੰਘ ਡੀਐੱਸਪੀ, ਅਮਰੀਕ ਸਿੰਘ, ਅਮਰਵੀਰ ਸਿੰਘ ਗਰੇਵਾਲ, ਗੁਰਦੀਪ ਸ਼ਰਮਾ ਅਤੇ ਗੁਰਵਿੰਦਰ ਪਟਵਾਰੀ ਮੌਜੂਦ ਸਨ।
Sports ਇੰਡੀਅਨ ਰੇਲਵੇ ਰੈੱਡ ਦੀ ਜੇਤੂ ਸ਼ੁਰੂਆਤ