ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਅੱਜ ਭਾਵੇਂ ਕਿਸਾਨਾਂ ਨੇ ਰੇਲ ਆਵਾ ਜਾਈ 23 ਨਵੰਬਰ ਤੋਂ ਸਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ,ਪਰ ਜੋ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਕਿਸਾਨ ਭਾਈਵਾਲ ਮਜ਼ਦੂਰ ਆੜ੍ਹਤੀਆਂ, ਦੁਕਾਨਦਾਰ,ਛੋਟਾ ਜਾ ਵੱਡਾ ਵਪਾਰੀ ਤੇ ਹੋਰ ਬਹੁਤ ਸਾਰਿਆ ਨੂੰ ਮਿੱਟੀ ਵਿੱਚ ਰੋਲਣ ਲਈ ਬਨਾਇਆ ਹੈ,ਮੋਦੀ ਸਰਕਾਰ ਇਹ ਨਾਂ ਸੋਚੇ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨਾਂ ਨੇ ਰੇਲ ਦੀ ਆਵਾਜਾਈ ਦੇ ਲਈ ਸਹਿਮਤ ਹੋ ਗਏ ਹਨ ਤਾਂ ਸਭ ਕੁਝ ਠੀਕ ਹੋ ਗਿਆ ਹੈ, ਇਹ ਸਿਰਫ ਦੋ ਹਫ਼ਤੇ ਦਾ ਟਾਈਮ ਮੋਦੀ ਸਰਕਾਰ ਨੂੰ ਦਿੱਤਾ ਹੈ,ਅਗਰ ਦੋ ਹਫ਼ਤੇ ਵਿੱਚ ਖੇਤੀ ਕਾਨੂੰਨ ਵਾਪਸ ਨਾਂ ਲਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਬਾਰੇ ਕਿਸਾਨਾਂ ਨੂੰ ਪੱਤਾ ਹੈ ਕਿ ਉਹ ਪੰਜਾਬ ਲਈ ਸਕਰਾਤਮਕ ਗੱਲ ਕਰਨਗੇ,ਅਗਰ ਕੋਈ ਵੀ ਪੰਜਾਬ ਵਿੱਚ ਕਿਸਾਨਾਂ ਦਾ ਹਮਦਰਦ ਹੈ ਤਾਂ ਉਹ ਹੈ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਹਮੇਸਾ ਹੀ ਪੰਜਾਬ ਦਾ ਭੱਲਾ ਹੀ ਕੀਤਾ ਹੈ ਤੇ ਕਰਦੇ ਰਹਿੱਣਗੇ,ਪ੍ਰੈਸ ਨਾਲ ਇੰਡੀਅਨ ਓਵਰਸੀਜ ਜਰਮਨ ਕਾਂਗਰਸ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਤੇ ਸੀਨੀਅਰ ਅਡਵਾਈਜਰ ਸ:ਸੁਖਜਿੰਦਰ ਸਿੰਘ ਗਰੇਵਾਲ ਨੇ ਦੇਰ ਰਾਤ ਸਾਂਝੇ ਤੋਰ ਤੇ ਫੂਨ ਰਾਹੀਂ ਗੱਲ ਕਰਦਿਆਂ ਦੋਵਾ ਨੇ ਭਾਰਤ ਸਰਕਾਰ ਨੂੰ ਸਖ਼ਤ ਲਫ਼ਜ਼ਾਂ ਵਿੱਚ ਤਾੜਨਾ ਵੀ ਕੀਤੀ ਕਿ ਅਗਰ ਖੇਤੀ ਕਾਨੂੰਨ ਵਾਪਸ ਨਾਂ ਲਿਆ ਤਾਂ ਜਿਸ ਤਰਾਂ ਅਸੀਂ ਪਹਿਲਾ ਸਾਰੇ ਪੰਜਾਬੀ ਇਕਾਠੇ ਹੋਕੇ ਮੁਜ਼ਾਹਰੇ ਕੀਤੇ ਸੀ ਹੁਣ ਦੁਆਰਾ ਫਿਰ ਮੁਜ਼ਾਹਰੇ ਸਰੂ ਕਰ ਦਿੱਤੇ ਜਾਣਗੇ।ਇੰਡੀਅਨ ਓਵਰਸੀਜ ਜਰਮਨ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਕਿਸਾਨਾਂ ਦੇ ਨਾਲ ਤਨ ਮਨ ਤੇ ਧੰਨ ਨਾਲ ਚੋਟਾਨ ਵਾਂਗ ਖੜੀ ਸੀ ਤੇ ਖੜੀ ਰਹੇਗੀ।