ਇੰਡੀਅਨ ਓਵਰਸੀਜ ਕਾਂਗਰਸ ਦੇ ਦਿਗਜ ਨੇਤਾ ਸ੍ਰੀ ਰਾਹੁਲ ਗਾਂਧੀ 2024 ਵਿੱਚ ਹੋਣਗੇ ਭਾਰਤ ਦੇ ਪ੍ਰਧਾਨ ਮੰਤਰੀ ,ਸ੍ਰੀ ਰਾਜੀਵ ਬੇਰੀ ਤੇ ਸ੍ਰੀ ਰਾਜ ਸ਼ਰਮਾ

(ਸਮਾਜ ਵੀਕਲੀ)

ਹਮਬਰਗ, ਜਰਮਨੀ 11 ਨਵੰਬਰ (ਰੇਸ਼ਮ ਭਰੋਲੀ)- ਬਿਹਾਰ ਦੀ ਰਾਜਨੀਤੀ ਤੇ ਬੋਲਦਿਆਂ, ਹਮਬਰਗ ਜਰਮਨੀ ਤੋਂ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜੀਵ ਬੇਰੀ ਤੇ ਜਰਮਨੀ ਦੇ ਵਿੱਤ ਸਕੱਤਰ ਸ੍ਰੀ ਰਾਜ ਸ਼ਰਮਾ ਨੇ ਸਾਂਝੇ ਤੋਰ ਤੇ ਪ੍ਰੈਸ ਨਾਲ ਗੱਲ ਕਰਦਿਆਂ ਆਖਿਆ ਕਿ ਰਾਸ਼ਟਰੀ ਜਨਤਾ ਦਲ ਦੇ ਨੌਜਵਾਨ ਮੁੱਖੀ ਤੇਜਸਵੀ ਯਾਦਵ ਨੇ ਆਪਣੇ ਪਿਤਾ ਦੀ ਗ਼ੈਰ ਹਾਜ਼ਰੀ ਵਿੱਚ ਵੀ ਬਿਹਾਰ ਵਿਧਾਨ ਸਭਾ ਵਿੱਚ 75 ਸੀਟਾਂ ਤੇ ਜਿੱਤ ਹਾਸਲ ਕਰਨ ਨੂੰ ਵੱਡਾ ਮਾਰਕਾ ਮਾਰਨਾ ਦਸਿਆ ਹੈ, ਉਹਨਾਂ ਮੋਦੀ ਸਰਕਾਰ ਤੇ ਵਰਦਿਆਂ ਆਖਿਆ ਕਿ ਭਾਰਤ ਵਿਚ ਜਮਹੂਰੀਅਤ ਦੀਆਂ ਇਸ ਫਿਰਕਾਪ੍ਰਸਤ ਨੇ ਸਰਕਾਰ ਸ਼ਰੇਆਮ ਧਜੀਆਂ ਉਡਾ ਦਿੱਤੀਆਂ ਹਨ, ਭਾਰਤ ਦੀ ਭੋਲੀ ਭਾਲੀ ਜਨਤਾ ਜੁਮਲਿਆਂ ਦੇ ਮਾਹਿਰ ਮੋਦੀ ਦੀਆਂ ਚਾਲਾਂ ਵਿੱਚ ਫ਼ਸੀ ਸਾਫ਼ ਨਜ਼ਰ ਆ ਰਹੀ ਹੈ, ਭਾਰਤ ਸਰਕਾਰ ਜਿਸ ਤੇ ਸਰਕਾਰੀ ਤਾਣੇ-ਬਾਣੇ ਦੀ ਨਜਾਇਜ਼ ਵਰਤੋਂ ਕਰਨ ਦੇ ਚਾਰੇ ਪਾਸੇ ਤੋਂ ਇਲਜ਼ਾਮ ਲੱਗ ਰਹੇ ਹਨ, ਆਪਣੀ ਤਾਨਾਸ਼ਾਹੀ ਨਾਲ ਦੇਸ਼ ਦੇ ਹਿੱਤਾਂ ਦੀ ਪ੍ਰਵਾਹ ਨਾ ਕਰਦੇ ਹੋਏ, ਮਨਮਾਨੀਆਂ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੀ, ਉਨਾ ਆਖਿਆ ਕਿ ਭਾਜਪਾ ਬਿਹਾਰ ਵਿਚ ਇਕੱਲਿਆ ਸਰਕਾਰ ਬਣਾਉਣ ਦੇ ਯੋਗ ਨਹੀਂ ਹੈ, ਕਿਓਂਕਿ ਭਾਜਪਾ ਬਿਹਾਰ ਵਿਚ ਸਿਰਫ਼ 74 ਸੀਟਾਂ ਤੇ ਜੇਤੂ ਰਹੀ ਹੈ ਜਦੋਂ ਕਿ ਤੇਜਸਵੀ ਯਾਦਵ ਦੀ ਪਾਰਟੀ ਨੇ 75 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹਿੱਸੇ 43 ਏ ਆਈ ਐਮ ਈ ਐਮ 5 ਹਿੰਦੋਸਤਾਨੀ ਅਵਾਮੀ ਮੋਰਚਾ 4 ਵਿਕਾਸ ਸੀਲ ਇਨਸਾਫ਼ ਪਾਰਟੀ 4 ਆਜ਼ਾਦ 1 ਸੀਟਾਂ ਪ੍ਰਾਪਤ ਕਰ ਸਕੇ ਹਨ।ਇਸ ਲਈ ਬਿਹਾਰ ਦਾ ਮੁੱਖ ਮੰਤਰੀ ਬਣਨ ਦਾ ਹੱਕਦਾਰ ਤੇਜਸਵੀ ਯਾਦਵ ਹੈ ਨਾ ਕੇ ਭਾਜਪਾ ਆਗੂ ਜਾਂ ਨਿਤੀਸ਼ ਕੁਮਾਰ, ਬੇਰੀ ਸਾਹਿਬ ਤੇ ਸ਼ਰਮਾ ਸਾਹਿਬ ਨੇ ਕਾਂਗਰਸ ਬਾਰੇ ਕਿਹਾ ਕਿ ਅਸੀਂ ਆਪਣੀ ਪਾਰਟੀ ਨੂੰ 19 ਮਿਲਣ ਤੇ ਮਿਲਜੁਲ ਕੇ ਮੰਤਵ ਕਰਾਂਗੇ, ਅਤੇ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ 2024 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਗਾਂਹਵਧੂ ਸੋਚ ਦੇ ਮਾਲਕ ਸ੍ਰੀ ਰਾਹੁਲ ਗਾਂਧੀ ਜੀ ਬਣਨਗੇ ਕਿਓਂਕਿ ਦੇਸ਼ ਦਾ ਪੜਿਆ ਲਿਖਿਆ ਵਰਗ ਮੋਦੀ ਨੂੰ ਕੁਰਸੀ ਤੋਂ ਲਾਂਭੇ ਕਰਨਾ ਚਾਹੁੰਦਾ ਹੈ।

Previous articleਤੁਰਕੀ ਦੀ ਕਿਸ਼ਤੀ ਯੂਨਾਨ ਦੇ ਬੇੜੇ ਨਾਲ ਟਕਰਾਈ, 5 ਲਾਪਤਾ
Next articleApple may not launch new iPhone SE in first half of 2021