ਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਨੁਮਾਇਂਦੇ, ਹਮਬਰਗ ਦੇ ਜਰਨਲ ਕੌਂਸਲੇਟ ਸ਼੍ਰੀ ਜੌਹਨ ਐਚ ਰੁਲਾਂਗੂਲ ਨੂੰ ਮਿੱਲੇ

(ਸਮਾਜ ਵੀਕਲੀ)

ਹਮਬਰਗ, (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਆਪਣੇ ਸਾਥੀਆਂ ਸਮੇਤ ਜ਼ਿਹਨਾਂ ਵਿੱਚ ਸ੍ਰੀ ਰਾਜੀਵ ਬੇਰੀ, ਸ੍ਰੀ ਰਾਜ ਸ਼ਰਮਾ, ਸੁਖਜਿੰਦਰ ਸਿੰਘ ਗਰੇਵਾਲ਼, ਮੁਖ਼ਤਿਆਰ ਸਿੰਘ ਰੰਧਾਵਾ, ਅਸ਼ੋਕ ਸ਼ਰਮਾ, ਸਨੀ ਹਰਿਆਣਾ ਤੇ ਰੇਸ਼ਮ ਭਰੋਲੀ ਸਾਰੀ ਟੀਮ ਨਾਲ ਇੰਡੀਅਨ ਕੌਂਸਲੇਟ ਹਮਬਰਗ ਵਿੱਚ ਨਵੇਂ ਆਏ ਜਰਨਲ ਕੌਂਸਲੇਟ ਸ੍ਰੀ ਜੌਹਨ ਐਚ ਰੁਲਾਂਗੂਲ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਪਹਿਲਾ ਤਾਂ ਕਾਂਗਰਸ ਕਮੇਟੀ ਵੱਲੋਂ ਸ੍ਰੀ ਰੁਲਾਂਗੂਲ ਨੂੰ ਹਮਬਰਗ ਵਿੱਚ ਆਉਣ ਤੇ “ਜੀ ਆਇਆ ਨੂੰ “ ਕਿਹਾ ਤੇ ਨਾਲ ਹੀ ਦੱਸਿਆ ਕਿ ਕੋਰੋਨਾਵਾਇਰਸ ਦੇ ਕਰਕੇ ਜਲਦੀ ਨਹੀਂ ਮਿਲ ਸਕੇ। ਸ੍ਰੀ ਰੁਲਾਂਗੂਲ ਨੇ ਗੱਲ ਕਰਦਿਆਂ ਦੱਸਿਆ ਕੇ ਮੈਂ ਆਪ ਚਾਹੁੰਦਾ ਸੀ ਕਿ ਸਭ ਨਾਲ ਮਿਲਿਆ ਜਾਵੇ ਪਰ ਕੋਰੋਨਾ ਦੀ ਵਜਾ ਕਰਕੇ ਸਾਰਿਆਂ ਨੂੰ ਇੱਕ ਦਮ ਨਹੀਂ ਮਿਲਿਆ ਜਾ ਰਿਹਾ ਪਰ ਆਮੀਦ ਕਰਦੇ ਹਾਂ ਕਿ ਕੋਰੋਨਾ ਦੇ ਠੀਕ ਹੁੰਦਿਆਂ ਸਾਰ ਹੀ ਸਾਰਿਆਂ ਨਾਲ ਇਕੱਠੇ ਮਿਲਾਂਗੇ ਤੇ ਸ੍ਰੀ ਪਰਮੋਦ ਜੀ ਨੇ ਕੋਰੋਨਾ ਦੀ ਵਜਾ ਕਰਕੇ ਆਮ ਲੋਕਾਂ ਨੂੰ ਆ ਰਹੀਆਂ ਪ੍ਰਾਬਲਮਾਂ ਬਾਰੇ ਵੀ ਜਾਣੋ ਕਰਵਾਇਆ ਤੇ ਨਾਲ ਹੀ ਸ੍ਰੀ ਰੁਲਾਂਗੂਲ ਜੀ ਦਾ ਧੰਨਵਾਦ ਕੀਤਾ ਜੋ ਆਪਣੇ ਕੀਮਤੀ ਸਮੇ ਚੋ ਸਮਾ ਕੱਢ ਕੇ ਮੁਲਾਕਾਤ ਕੀਤੀ ਤੇ ਜੋ ਚਾਹ ਪਕੌੜੇ, ਸਮੋਸੇ, ਬਿਸਕੁਟਾ ਨਾਲ ਸੇਵਾ ਕੀਤੀ ਇਕ ਵਾਰ ਫਿਰ ਬਹੁਤ ਬਹੁਤ ਧੰਨਵਾਦ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 Lashkar men killed in Kashmir encounter
Next articleकृपया लोहिया के लिए भारत-रत्न नहीं!!