(ਸਮਾਜ ਵੀਕਲੀ)
ਹਮਬਰਗ (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਕਾਂਗਰਸ ਕਮੇਟੀ ਜਰਮਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹਰ ਫ਼ੈਸਲੇ ਦੇ ਨਾਲ ਸਹਿਮਤ ਹੈ. ਅਗਰ ਅਸੀਂ ਇੰਡੀਆ ਦੀਆ ਬਾਕੀ ਸਟੇਟਾਂ ਵੱਲ ਨਿਗਾ ਮਾਰੀਏ ਤਾਂ (Covid 19)ਕੋਰੋਨਾ ਵਿੱਚ ਵੀ ਸਭ ਤੋਂ ਜਿਆਦਾ ਕੰਮ ਕੈਪਟਨ ਸਰਕਾਰ ਨੇ ਕੀਤੇ, ਭਾਵੇਂ ਉਹ ਗ਼ਰੀਬਾਂ ਨੂੰ ਰਾਸ਼ਨ ਵੰਡਣਾ ਹੋਵੇ ਜਾ ਲੋਕਡੋਨ ਵਿੱਚ ਵੀ ਕਿਸੇ ਨਾਂ ਕਿਸੇ ਤਰੀਕੇ ਆਪਣੇ ਲੋਕਾਂ ਨਾਲ ਰਾਬਤਾ ਰੱਖਿਆ ਗਿਆ ਹੋਵੇ, ਇਹਥੋ ਤੱਕ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਸਖ਼ਤ ਹੁਕਮ ਦਿੱਤੇ ਹੋਏ ਸੀ ਕਿ ਕਿਸੇ ਵੀ ਟਾਈਮ ਕਿਸੇ ਨੂੰ ਵੀ ਮੱਦਤ ਦੀ ਜ਼ਰੂਰਤ ਪੈਂਦੀ ਹੈ, ਫੋਰਨ ਉਸ ਨਾਲ ਰਾਬਤਾ ਕਾਇਮ ਕਰੋ ਤੇ ਵੱਧ ਤੋਂ ਵੱਧ ਉਸ ਦੀ ਮੱਦਤ ਕਰੋ. ਅਗਰ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਾ ਤਾਂ ਸਭ ਤੋਂ ਵੱਧ ਕਿਸ ਨੇ ਠੋਸ ਫ਼ੈਸਲੇ ਲਏ ਉਹ ਹਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ. ‘ਤੇ ਨਾਲ ਹੀ ਦੱਸ ਦੇਈਏ ਕਿ ਕਾਂਗਰਸ ਸਰਕਾਰ ਚੋਣਾਂ ਵੇਲੇ ਦੇ ਕੀਤੇ ਵਾਹਦੇ ਸਮੇਂ ਦੇ ਮੁਤਾਬਕ ਪੂਰੇ ਕਰ ਰਹੀ ਹੈ ਜੋ ਰਹਿੰਦੇ ਹਨ ਜਿੱਵੇ ਕਿ ਕਰਜ਼ਾ ਮਾਫ਼ ਕਰਨਾ. ਜੋ ਕੁਝ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਹਨ ਤੇ ਬਾਕੀ ਦੇ ਕੰਮ ਵੀ ਸਾਰੇ ਇਕ ਇਕ ਕਰਕੇ ਕੀਤੇ ਜਾ ਰਹੇ ਹਨ।
ਪਰ ਸਾਡੀ ਸਾਰੇ ਪੰਜਾਬ ਵਾਸੀਆ ਨੂੰ ਬੇਨਤੀ ਹੈ ਕਿ ਜਿਸ ਤਰਾਂ ਪ੍ਰਸ਼ਾਸਨ ਕਹਿੰਦਾ ਹੈ ਉਸੇ ਤਰਾਂ ਕਰੋ ਤਾਂ ਕਿ ਸਾਰਿਆ ਨੂੰ ਇਸ (Covid 19) ਕੋਰੋਨਾ ਵਾਇਰਸ ਵਿੱਚੋਂ ਸਾਰਿਆ ਦਾ ਬਚਾਆ ਹੋਵੇ, ਇਹ ਤਾਂ ਹੀ ਹੋ ਸਕਦਾ ਹੈ ਕਿ ਆਪ ਸਭ ਪੰਜਾਬ ਦੇ ਲੋਕ ਸਾਥ ਦੇਵਾਂਗੇ, ਆਪਾ ਸਾਰੇ ਬੜੇ ਸਮਝਦਾਰ ਹਾ ਵੱਡੇ ਵੱਡੇ ਨਾਂ ਇਕਾਠ ਕਰਨਾ ਤੇ ਨਾਂ ਇਸ ਤਰਾਂ ਦੇ ਜਨਤਕ ਤੇ ਸਮਾਜਿਕ ਇਕੱਠਾ ਤੋਂ ਦੂਰ ਰਹਿੱਣ ਜਾ ਫਿਰ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਪ੍ਰੋਗਰਾਮ ਵਿੱਚ ਜਾਓ, ਅੱਗੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਨੇ ਗੱਲ ਕਰਦਿਆ ਦੱਸਿਆ ਕਿ ਸਾਡੀ ਕੋਈ ਵੀ, ਕਿਸੇ ਵੀ ਤਰਾਂ ਦੀ ਮੱਦਤ ਦੀ ਲੋੜ ਹੋਵੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲ ਤਨ ਮਨ ਤੇ ਧੰਨ ਨਾਲ ਸੇਵਾ ਕਰਨ ਨੂੰ ਤਿਆਰ ਹਾ. ਅਸੀਂ ਸਿਰਫ ਸਾਰਿਆ ਦਾ ਭਲਾ ਹੀ ਚਾਹੁੰਦੇ ਹਾ।