ਕਿਲੀ ਨਿਹਾਲ ਸਿੰਘ ਵਾਲਾ, ਹਰਪ੍ਰੀਤ ਸਿੰਘ ਬਰਾੜ : ਅਸੀਂ ਸਾਰਿਆਂ ਨੇ ਹੋਲੀ ਦੇ ਤਿਓੁਹਾਰ ਵਾਲੇ ਦਿਨ ਆਪਣੇ ਆਲੇ—ਦੁਆਲੇ ਹਰ ਇਕ ਨੂੰ ਰੰਗਾਂ ਦੀ ਦੁਨੀਆਂ *ਚ ਗੁਆਚ ਕੇ ਇਕ ਦੂਜੇ *ਤੇ ਰੰਗ ਪਾਉਂਦੇ ਅਤੇ ਪਾਣੀ ਦੀਆਂ ਪਿਚਕਾਰੀਆਂ ਭਰ ਕੇ ਵਾਛੜਾਂ ਕਰਦੇ ਹੋਏ ਤਾਂ ਜਰੂਰ ਦੇਖਿਆ ਹੀ ਹੋਵੇਗਾ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿੰਨਾਂ ਲਈ ਸਮਾਜ *ਚ ਰਹਿੰਦੇ ਹੋਏ ਸਮਾਜ ਪ੍ਰਤੀ ਆਪਣੇ ਫ਼ਰਜ਼ ਅਤੇ ਹਰ ਇਕ ਬਾਰੇ ਚੰਗੀ ਸੋਚ ਹੀ ਕਿਸੇ ਤਿਓੁਹਾਰ ਦੇ ਵਾਂਗ ਹੁੰਦੀ ਹੈ।
ਅਜਿਹੀ ਹੀ ਇਕ ਮਿਸਾਲ ਬਠਿੰਡਾ ਜਿਲੇ੍ਹ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਵਸਨੀਕ ਸੇਵਾ ਸਿੰਘ ਅਤੇ ਬਲਵੰਤ ਸਿੰਘ ਵੱਲੋਂ ਪੇਸ਼ ਕੀਤੀ ਗਈ। ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਨੇੜਿਉਂ ਲੰਘਦੀ ਮੇਨ ਏਅਰ ਫੋਰਸ ਰੋਡ ਜੋ ਕਿ ਪਿੰਡ ਬੁਰਜ ਮਹਿਮਾ ਵੱਲ ਜਾਣ ਵਾਲੀ ਸੜਕ *ਤੇ ਇਕ ਚੌਰਸਤੇ ਦਾ ਰੂਪ ਲੈਂਦੀ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੜਕ ਕਿਨਾਰੇ ਡੂੰਘੇ ਟੋਏ ਅਤੇ ਝਾੜੀਆਂ ਨਾਲ ਕਿਸੇ ਵੀ ਸੜਕ ਹਾਦਸੇ ਦਾ ਕਾਰਨ ਬਣੀ ਹੋਈ ਸੀ। ਦਿਨ ਮੰਗਲਵਾਰ ਨੂੰ ਜਿਥੇ ਹਰ ਕੋਈ ਹੋਲੀ ਦੇ ਰੰਗ ਵਿਚ ਮਸ਼ਕੂਲ ਹੋਕੇ ਰੰਗਾ ਦਾ ਆਨੰਦ ਮਾਣ ਰਿਹਾ ਸੀ ਉਸ ਵਕਤ ਪਿੰਡ ਦੇ ਇਹਨਾਂ ਦੋਹੇਂ ਵਸਨੀਕਾਂ ਨੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੀ ਏਅਰ ਫੋਰਸ ਭਿਸੀਆਣਾ ਡਿਫੈਂਸ ਰੋਡ *ਤੇ ਬਣਨ ਵਾਲੇ ਚੌਰਸਤੇ ਦੇ ਕਿਨਾਰੇ ਸੜਕ *ਤੇ ਪਏ ਡੂੰਘੇ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਪੱਧਰਾ ਕੀਤਾ ਅਤੇ ਸੜਕ ਕਿਨਾਰੇ ਖੜੀਆਂ ਵੱਡੀਆਂ ਜੰਗਲੀ ਝਾੜੀਆਂ ਨੂੰ ਵੀ ਚੰਗੀ ਤਰ੍ਹਾਂ ਸਾਫ ਕਰਕੇ ਸੜਕ ਦੇ ਚਾਰੇ ਪਾਸਿੳਂ ਰਸਤਾ ਖੁੱਲਾ ਕੀਤਾ।ਇਹਨਾਂ ਨਾਲ ਗੱਲ ਕਰਨ *ਤੇ ਪਤਾ ਲੱਗਿਆ ਕਿ ਇਹ ਜਗ੍ਹਾਂ ਪਿਛਲੇ ਲੰਮੇ ਸਮੇਂ ਤੋਂ ਹਾਦਸੇ ਨੂੰ ਸੱਦਾ ਦੇਣ ਦਾ ਕਾਰਨ ਬਣੀ ਹੋਈ ਸੀ ਜਿਸ ਨੂੰ ਇਹਨਾਂ ਵੱਲੋਂ ਹੋਲੀ ਵਾਲੇ ਦਿਨ ਸਾਫ ਕਰਕੇ ਮੁਨੱਖਤਾ ਪ੍ਰਤੀ ਆਪਣੇ ਫਰਜ਼ਾਂ ਦੀ ਪਾਲਣਾ ਦੀ ਮਿਸਾਲ ਵੱਜੋਂ ਪੇਸ਼ ਕੀਤਾ ਗਿਆ।