ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਲਵਿੰਦਰ ਬੰਗੜ ਅਡੀਸ਼ਨਲ ਐਸ ਡੀ ਓ ਦੇ ਬਹੁਤ ਹੀ ਪਿਆਰੇ ਦਮਾਦ ਸ੍ਰੀ ਸਨੀ ਰੱਤੂ ਸਪੁੱਤਰ ਸਵਰਗਵਾਸੀ ਸਰੂਪ ਲਾਲ ਰੱਤੂ ਜੀ ਦੀ ਯੂਐਸਏ ਵਿਖੇ ਅਚਾਨਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ, ਉਹਨਾਂ ਦਾ ਅੰਤਿਮ ਸਸਕਾਰ ਤੇ 23 ਅਕਤੂਬਰ 2024 ਨੂੰ ਯੂਐਸਏ ਵਿਖੇ ਕਰ ਦਿੱਤਾ ਗਿਆ ਸੀ ਅਤੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਮਿਤੀ 24 ਨਵੰਬਰ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਮੁਹੱਲਾ ਰੱਤੂ ਨਗਰ ਪਿੰਡ ਹਰੀਪੁਰ ਨੇੜੇ ਨਕੋਦਰ ਵਿਖੇ ਪਾਏ ਜਾਣਗੇ। ਇਸ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਆਪ ਜੀ ਨੂੰ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ । ਪਰਮਾਤਮਾ ਦੇ ਭਾਣੇ ਵਿੱਚ ਸਮੂਹ ਰੱਤੂ ਪਰਿਵਾਰ ਅਤੇ ਬੰਗੜ ਪਰਿਵਾਰ ਨਾਲ ਸਮੁੱਚੇ ਭਾਈਚਾਰੇ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly