ਇੰਜੀ: ਜਸਵਿੰਦਰ ਸਿੰਘ ਐੱਸ. ਡੀ. ਓ. ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ

ਫੋਟੋ :-ਇਸ ਮੌਕੇ ਇੰਜੀ: ਜਸਵਿੰਦਰ ਸਿੰਘ ਨੂੰ ਸਨਮਾਨ ਕਰਦੇ ਹੋਏ ਐਕਸੀਅਨ ਗੁਰਪ੍ਰੀਤ ਸਿੰਘ ਤੇ ਸਾਰੇ ਜੇ. ਈ.
ਮਹਿਤਪੁਰ – (ਨੀਰਜ ਵਰਮਾ) ਅੱਜ ਪਾਵਰ ਕਾਰਪੋਰੇਸ਼ਨ ਸੱਬ ਡਵੀਜਨ ਮਹਿਤਪੁਰ ਦੇ ਇੰਜੀ: ਜਸਵਿੰਦਰ ਸਿੰਘ ਐੱਸ. ਡੀ. ਓ. ਦੀ ਸੇਵਾ ਮੁਕਤੀ ਮੌਕੇ ਸਟਾਫ਼ ਵਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿਤੀ ਗਈ। 34 ਸਾਲ ਦੀ ਬੇਦਾਗ ਅਤੇ ਸ਼ਾਨਦਾਰ ਸੇਵਾ ਮੁਕਤੀ ਦੇ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਮਹਿਤਪੁਰ ਦੇ ਇੱਕ ਰਿਸੋਰਟ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇੰਜੀ: ਗੁਰਪ੍ਰੀਤ ਸਿੰਘ ਐਕਸੀਅਨ ਸ਼ਹਿਰੀ ਮੰਡਲ ਨਕੋਦਰ, ਇੰਜੀ ਸੁਖਵਿੰਦਰ ਸਿੰਘ ਐਕਸੀਅਨ ਸਵਰਵਨ ਮੰਡਲ ਨਕੋਦਰ, ਇੰਜੀ: ਦਰਸ਼ਨ ਸਿੰਘ ਐੱਸ. ਡੀ. ਓ. ਲੋਹੀਆਂ, ਇੰਜੀ ਸਤਪਾਲ ਸਿੰਘ ਐਸ. ਡੀ .ਓ. ਸ਼ਾਹਕੋਟ ਅਤੇ ਮਹਿਤਪੁਰ ਸਬ ਡਵੀਜਨ ਦੇ ਇੰਜੀ: ਮੁਖਤਿਆਰ ਸਿੰਘ, ਇੰਜੀ ਬਲਵਿੰਦਰ ਸਿੰਘ, ਇੰਜੀ ਅਸ਼ੋਕ ਕੁਮਾਰ  ਅਤੇ ਜੇ. ਈ. ਅਤੇ ਪ੍ਰਧਾਨ ਨਿਰਮਲ ਸਿੰਘ, ਜੇ. ਈ. ਲਖਵਿੰਦਰ ਰਾਮ ਅਤੇ ਜੇ .ਈ. ਕੁਲਵੀਰ ਸਿੰਘ ਹਾਜਰ ਸਨ। ਇਸ ਮੌਕੇ ਇੰਜੀ: ਗੁਰਪ੍ਰੀਤ ਸਿੰਘ ਜੀ ਨੇ ਇੰਜੀ: ਜਸਵਿੰਦਰ ਸਿੰਘ ਐੱਸ. ਡੀ. ਓ. ਵਲੋਂ ਆਪਣੀ ਸੇਵਾ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਉੰਨਾ ਕਿਹਾ ਕਿ ਇਹ ਸਮਾਂ ਖੁਸ਼ੀ ਦੇ ਨਾਲ ਗਮਾਂ ਭਰਿਆ ਹੈ ਅਜਿਹੇ ਮਿਹਨਤੀ ਅਤੇ ਜੁੰਮੇਵਾਰ ਅਫਸਰ ਦੀ ਕਮੀ ਮਹਿਕਮੇ ਨੂੰ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਸਦਾ ਮਹਿਸੂਸ ਹੋਵੇਗੀ। ਇਸ ਮੌਕੇ ਇਲਾਕੇ ਦੇ ਪਹੁੰਚੇ ਜੁਮੇਵਾਰ ਸਾਥੀਆਂ ਨੇ ਸੰਬੋਧਨ ਕਰਦੇ ਇੰਜੀ: ਜਸਵਿੰਦਰ ਸਿੰਘ ਦੀਆ ਕੀਤੀਆਂ ਸੇਵਾਵਾ ਦੀ ਸ਼ਲਾਘਾ ਕੀਤੀ ਸਟੇਜ ਸੈਕਟਰੀ  ਦੀ ਜੁਮੇਵਾਰੀ ਇੰਜੀ: ਬਲਵਿੰਦਰ ਸਿੰਘ ਜੇ.ਈ. ਵਲੋਂ ਨਿਭਾਈ ਗਈ। ਇਸ ਮੌਕੇ ਆਏ ਹੋਏ ਵੱਖ ਵੱਖ ਇੰਜੀ: ਅਤੇ ਮੁਲਾਜਮਾ ਵਲੋਂ ਇੰਜੀ: ਜਸਵਿੰਦਰ ਸਿੰਘ ਐੱਸ. ਡੀ. ਓ. ਨੂੰ ਗਿਫ਼੍ਟ ਨਾਲ ਸਨਮਾਨਿਤ ਕੀਤਾ ਗਿਆ।  ਸ਼੍ਰੀ ਪਰਸਨ ਸਿੰਘ ਟੀ .ਐਮ. ਯੂ. ਵਲੋਂ ਆਏ ਹੋਏ ਸਾਰੇ ਅਫਸਰ ਸਹਿਬਾਨ ਤੇ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ ।
Previous articleLast rites of IAF chopper pilot done with military honours
Next articleਜਿੰਦਗੀ ਦੀ ਦੂਜੀ ਪਾਰੀ……ਸੇਵਾ ਮੁਕਤੀ