ਕਮਾਈ ਲਈ 22 ਸਾਲ ਪਹਿਲਾਂ ਇੰਗਲੈਂਡ ਗਏ ਸੁਖਵਿੰਦਰ ਸਿੰਘ ਗਿੱਲ (46 ਸਾਲ) ਵਾਸੀ ਪਿੰਡ ਕਜਲਾ (ਨੇੜੇ ਬੰਗਾ) ਦਾ ਯੂਕੇ ਦੇ ਸ਼ਹਿਰ ਲੈਸਟਰ ਵਿਚ ਕਤਲ ਹੋ ਗਿਆ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਕੰਮ ਲਈ ਫੈਕਟਰੀ ਪੁੱਜਿਆ ਤਾਂ ਕਿਸੇ ਗੱਲੋਂ ਉਸ ਦਾ ਸਾਥੀ ਨਾਲ ਤਕਰਾਰ ਹੋ ਗਿਆ। ਗੁੱਸੇ ’ਚ ਆਏ ਉਸ ਦੇ ਸਾਥੀ ਨੇ ਛੁਰਾ ਮਾਰ ਕੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਤਾ ਕਸ਼ਮੀਰ ਕੌਰ ਅਤੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਵਿਦੇਸ਼ ਤੋਂ ਫੋਨ ਰਾਹੀਂ ਮਿਲੀ ਹੈ। ਉਥੋਂ ਦੀ ਪੁਲੀਸ ਵਲੋਂ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ 22 ਸਾਲਾਂ ਵਿੱਚ ਇੱਕ ਵੀ ਵਾਰ ਵਤਨ ਨਹੀਂ ਪਰਤਿਆ ਸੀ।
INDIA ਇੰਗਲੈਂਡ ਵਿੱਚ ਪੰਜਾਬੀ ਵਿਅਕਤੀ ਦਾ ਕਤਲ