ਇੰਗਲੈਂਡ ’ਚ ਇਕ ਹੋਰ ਸਿੱਖ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ ਕਦਮ ’ਤੇ

ਲੰਡਨ (ਸਮਾਜਵੀਕਲੀ) :  ਸਰੀ ਦਾ ਅਮਰ ਵਿਰਦੀ ਆਸ਼ਾਵਾਦੀ ਹੈ ਅਤੇ ਉਹ ਆਪਣੇ ਸਿੱਖ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਇੰਗਲੈਂਡ ਟੈਸਟ ਟੀਮ ਵਿੱਚ ਥਾਂ ਬਣਾਉਣ ਦੀ ਭਾਲ ਵਿੱਚ ਹੈ। ਇੰਗਲੈਂਡ ਨੇ ਸਾਊਥੈਂਪਟਨ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਘਰੇਲੂ ਲੜੀ ਖੇਡਣੀ ਹੈ। 21 ਸਾਲਾ ਵਿਰਦੀ ਨੇ ਨਵੀਂ ਬਹਿਸ ‘ਘੱਟਗਿਣਤੀਆਂ ਦੀ ਇੰਗਲਿਸ਼ ਕ੍ਰਿਕਟ ਵਿੱਚ ਨੁਮਾਇੰਦਗੀ’ ਨਾਲ ਇੰਗਲੈਂਡ ਦੇ 30 ਮੈਂਬਰੀ ਟਰੇਨਿੰਗ ਗਰੁੱਪ ਵਿੱਚ ਥਾਂ ਬਣਾਈ ਹੈ।

ਵਿਰਦੀ ਨੇ ਬ੍ਰਿਟਿਸ਼ ਮੀਡੀਆ ਨੂੰ ਕਿਹਾ, ‘‘ਮੈਂ ਗਰੈਮ ਸਵੈਨ ਅਤੇ ਮੌਂਟੀ ਪਨੇਸਰ ਦੀ ਗੇਂਦਬਾਜ਼ੀ ਨੂੰ ਵੇਖਦਿਆਂ ਵੱਡਾ ਹੋਇਆ ਹਾਂ ਅਤੇ ਉਹ ਮੇਰੇ ਪ੍ਰੇਰਨਾ ਸਰੋਤ ਹਨ।’’ ਉਸ ਨੇ ਕਿਹਾ, ‘‘ਮੌਂਟੀ ਤਾਂ ਬਿਲਕੁਲ ਮੇਰੇ ਵਾਂਗ ਦਿਸਦਾ ਹੈ। ਉਹ ਮੇਰੇ ਹੀ ਭਾਈਚਾਰੇ (ਸਿੱਖ) ਤੋਂ ਆਉਂਦਾ ਹੈ। ਅਸੀਂ ਘੱਟਗਿਣਤੀ ਭਾਈਚਾਰੇ ਤੋਂ ਆਉਂਦੇ ਹਾਂ, ਜਿਸ ਦੀ ਕ੍ਰਿਕਟ ਵਿੱਚ ਗਿਣਤੀ ਬਹੁਤ ਥੋੜ੍ਹੀ ਹੈ। ਜਦੋਂ ਤੁਸੀਂ ਆਪਣੇ ਨਾਲਦੇ ਵਿਅਕਤੀ ਨੂੰ ਦੂਜੇ ਖੇਤਰ ਵਿੱਚ ਬਿਹਤਰ ਕਰਦਾ ਵੇਖਦੇ ਹੋ ਤਾਂ ਤੁਹਾਨੂੰ ਵੀ ਲਗਦਾ ਹੈ ਕਿ ਤੁਸੀਂ ਵੀ ਕਰ ਸਕਦੇ ਹੋ।’’ ਖੱਬੇ ਹੱਥ ਦੇ ਸਪਿੰਨਰ ਪਨੇਸਰ ਨੇ ਇੰਗਲੈਂਡ ਲਈ 50 ਟੈਸਟ ਖੇਡੇ ਹਨ।

Previous articleਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ 20 ਲੱਖ ਵਾਪਸ ਕਰਨ ’ਤੇ ਕੀ ਮੋਦੀ ਚੀਨ ਵੱਲੋਂ ਭਾਰਤੀ ਇਲਾਕਾ ਖਾਲੀ ਕਰਨ ਦਾ ਭਰੋਸਾ ਦੇਣਗੇ: ਚਿਦੰਬਰਮ
Next articleਮਨੀ ਲੌਂਡਰਿੰਗ: ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਹਿਮਦ ਪਟੇਲ ਤੋਂ ਪੁੱਛ-ਪੜਤਾਲ