ਨਵੀਂ ਦਿੱਲੀ (ਸਮਾਜਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਆਸਟਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਆਨਲਾਈਨ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ, ਜਿਸ ਵਿੱਚ ਸਿਹਤ ਸੰਭਾਲ, ਕਾਰੋਬਾਰ ਅਤੇ ਰੱਖਿਆ ਖੇਤਰਾਂ ਸਮੇਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਆਪਣੇ ਸ਼ੁਰੂਆਤੀ ਭਾਸ਼ਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਸਮਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਹੈ ਤੇ ਦੋਵਾਂ ਮੁਲਕਾਂ ਦੀ ਦੋੋਸਤੀ ਨੂੰ ਹੋਰ ਮਜ਼ਬੂਤ ਕਰਨ ਦੀਆਂ ਅਨੇਕਾਂ ਸੰਭਾਵਨਾਵਾਂ ਹਨ।
HOME ਇਹੀ ਸਮਾਂ ਹੈ ਭਾਰਤ-ਆਸਟਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ: ਮੋਦੀ