ਇਸ ਸਾਲ ਪਛੜ ਸਕਦਾ ਹੈ ਸਾਲਾਨਾ ਖੇਡ ਪੁਰਸਕਾਰ ਵੰਡ ਸਮਾਗਮ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਖੇਡ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਕਾਰਨ ਇਸ ਸਾਲ ਸਾਲਾਨਾ ਖੇਡ ਪੁਰਸਕਾਰ ਵੰਡ ਸਮਾਗਮ ਵਿੱਚ ਇਕ-ਦੋ ਮਹੀਨੇ ਦੇਰੀ ਹੋ ਸਕਦੀ ਹੈ। ਉਨ੍ਹਾਂ ਸਪਸ਼ਟ ਕੀਤੀ ਕਿ ਸਮਾਗਮ ਬਾਰੇ ਫੈਸਲਾ ਰਾਸ਼ਟਰਪਤੀ ਭਵਨ ਦੇ ਨਿਰਦੇਸ਼ ਮਿਲਣ ਤੋਂ ਬਾਅਦ ਹੀ ਲਿਆ ਗਿਆ।

ਰਾਸ਼ਟਰੀ ਖੇਡ ਪੁਰਸਕਾਰ ਤਹਿਤ ਭਾਰਤ ਦੇ ਰਾਸ਼ਟਰਪਤੀ ਰਾਸ਼ਟਰਪਤੀ ਭਵਨ ਵਿਖੇ ਹਰ ਸਾਲ 29 ਅਗਸਤ ਨੂੰ ਰਾਜੀਵ ਗਾਂਧੀ ਖੇਲ ਰਤਨ, ਅਰਜੁਨ, ਦ੍ਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰ ਦਿੰਦੇ ਹਨ। ਰਾਸ਼ਟਰੀ ਖੇਡ ਪੁਰਸਕਾਰ ਪ੍ਰਸਿੱਧ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮਦਿਨ ਦੇ ਮੌਕੇ ‘ਤੇ ਦਿੱਤੇ ਜਾਂਦੇ ਹਨ ਪਰ ਉਹ ਇਸ ਸਾਲ ਕਰੋਨਾ ਕਾਰਨ ਇਸ ਵਿੱਚ ਦੇਰੀ ਨਾਲ ਹੋ ਸਕਦੀ ਹੈ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ “ਸਾਨੂੰ ਅਜੇ ਤੱਕ ਰਾਸ਼ਟਰਪਤੀ ਭਵਨ ਤੋਂ ਕੋਈ ਹਦਾਇਤ ਨਹੀਂ ਮਿਲੀ। ਅਸੀਂ ਖੇਡ ਪੁਰਸਕਾਰਾਂ ਸਬੰਧੀ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।’

Previous articleਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ
Next articleIPL teams can leave for UAE after August 20: BCCI to franchises