ਇਸ ਵਾਰ ਮਹਾਤਮਾ ਰਾਵਣ ਜੀ ਦਾ ਪੁਤਲਾ ਨਾ ਫੂਕਿਆ ਜਾਵੇ – ਸਮਾਜਿਕ ਜਥੇਬੰਦੀਆਂ

 

ਜਲੰਧਰ – (ਜਸਵਿੰਦਰ ਬੱਲ) ਅੱਜ ਜਿਲ੍ਹਾ ਜਲੰਧਰ ਵਿਖੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਡੀ ਸੀ ਪੀ ਸ਼੍ਰੀ ਕਿੰਗਰਾ ਅਤੇ ਐਸ ਐਸ ਪੀ ਸ਼੍ਰੀ ਨਵਜੋਤ ਸਿੰਘ ਮਾਹਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ, ਬਹੁਜਨ ਫਰੰਟ ਪੰਜਾਬ ਦੇ ਆਗੂ ਰਮੇਸ਼ ਚੋਹਕਾ, ਅੰਬੇਡਕਰ ਸੈਨਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਬੁੱਗਾ ਅਤੇ ਸ਼੍ਰੀ ਗੁਰੂ ਰਵਿਦਾਸ ਯੂਥ ਫ਼ੰਡਰੇਸ਼ਨ ਦੇ ਪ੍ਰਧਾਨ ਬਾਬਾ ਸੁਖਦੇਵ ਸੁੱਖੀ ਸਾਬਕਾ ਸਰਪੰਚ ਬੱਲ ਅਤੇ ਹੋਰ ਭਗਵਾਨ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਕਿ ਇਸ ਵਾਰ ਜਲੰਧਰ ਵਿਖੇ ਸਾਡੇ ਸਤਿਕਾਰਯੋਗ ਮਹਾਤਮਾ ਰਾਵਣ ਜੀ ਉਨ੍ਹਾਂ ਦੇ ਭਰਾ ਕੁੰਬਕਰਨ ਅਤੇ ਪੁੱਤਰ ਮੇਹਗਨਾਥ ਦੇ ਪੁਤਲੇ ਨਾ ਫੂਕੇ ਜਾਣ। ਇਸ ਤਰ੍ਹਾਂ ਪੁਤਲੇ ਫੂਕਣ ਨਾਲ ਸਮੁੱਚੇ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚ ਦੀ ਹੈ ਕਿਉਂ ਕਿ ਮਹਾਤਮਾ ਰਾਵਣ ਚਾਰ ਵੇਦਾਂ ਦੇ ਗਿਆਨੀ ਸਨ। ਜੇਕਰ ਉਨ੍ਹਾ ਨੇ ਸੀਤਾ ਦਾ ਹਰਨ ਕੀਤਾ ਸੀ ਉਹ ਵੀ ਆਪਣੀ ਭੈਣ ਦਾ ਬਦਲਾ ਲੈਣ ਲਈ ਨਾ ਕਿਸੇ ਹੋਰ ਮਾੜੀ ਭਾਵਨਾ ਨਾਲ , ਪਰ ਮਹਾਤਮਾ ਰਾਵਣ ਨੇ ਸੀਤਾ ਨਾਲ ਕੋਈ ਵੀ ਮਾੜਾ ਵਰਤਾਵ ਨਹੀਂ ਕੀਤਾ ।

           ਅੱਜ ਮੰਦਰਾਂ ਵਿੱਚ ਰੇਪ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ ਉਨ੍ਹਾਂ ਦਾ ਕੀ ਕਰੋਗੇ। ਇਸ ਮੌਕੇ ਬੋਲਦਿਆਂ ਜਸਵਿੰਦਰ ਬੱਲ ਨੇ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਦੇ ਹਨ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ ਕੀ ਰਾਵਣ ਦੇ ਪੁਤਲੇ ਜੋ ਪੂਰੇ ਭਾਰਤ ਵਿੱਚ ਸਾੜੇ ਜਾਂਦੇ ਹਨ ਉਸ ਨਾਲ ਪ੍ਰਦੂਸ਼ਣ ਨਹੀਂ ਫੈਲਦਾ। ਸਰਕਾਰ ਜੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕਰ ਸਕਦੀ ਹੈ ਤਾ ਰਾਵਣ ਫੂਕਣ ਵਾਲਿਆਂ ਖਿਲਾਫ਼ ਵੀ ਪਰਚਾ ਦਰਜ ਕਰੇ ਇਹ ਲੋਕ ਸਾਊਂਡ ਪ੍ਰਦੂਸ਼ਣ ਵੀ ਵਖੇਰਦੇ ਹਨ।

               ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਰੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਸੰਬੰਧੀ ਕੋਈ ਨੋਟਿਸ ਨਾ ਲਿਆ ਤਾਂ ਸਮੁੱਚਾ ਦਲਿਤ ਭਾਈਚਾਰਾ ਇਸ ਦਾ ਸਖ਼ਤ ਵਿਰੋਧ ਕਰੇਂਗਾ। ਜਿਸ ਦੀ ਜੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੰਨੂੰ ਮਹਿਤਾ, ਕਰਨ ਜੱਸਲ, ਸੁਖਪਾਲ ਸਿੰਘ ਸਾਬਕਾ ਸਰਪੰਚ ਕਿਸਨਪੁਰ, ਮਨੀ ਕਿਸ਼ਨਪੁਰਾ, ਨੰਨਾ , ਮੰਨੂ, ਵਰੁਨ, ਗੌਰੀ, ਸਾਹਿਲ, ਰਾਹੁਲ, ਗੌਰਵ, ਮੰਗੀ, ਮਨੋਜ, ਛਿਵੀ ਆਦਿ ਹਾਜ਼ਰ ਸਨ।

Previous articleਸਿਨਸਿਨਾਟੀ ਦੇ ਦੂਜੇ ਸਲਾਨਾ ਵਿਸ਼ਵ ਧਰਮ ਸੰਮੇਲਨ ਵਿਚ ਸਿੱਖਾਂ ਨੇ ਕੀਤੀ ਸ਼ਮੂਲੀਅਤ
Next articleਇਸ ਵਾਰ ਕਨੇਡਾ ਤੇ ਹੋਵੇਗਾ ਪੰਜਾਬੀਆਂ ਦਾ ਰਾਜ, ਹਰ ਪੰਜਾਬੀ ਜਰੂਰ ਪੜ੍ਹੇ ਰਹਿ ਖ਼ਬਰ