ਇਲਾਜ ਕਰਵਾਉਣ ਤੋਂ ਪੂਰੀ ਤਰਾਂ ਅਸਮਰੱਥ ਹੋ ਚੁਕੇ ਪਰਿਵਾਰ ਦੀ ਮਦਦ ਲਈ ਦਾਨੀ ਸਿੱਖ ਸੰਗਤਾਂ ਨੂੰ ਅਪੀਲ

(ਸਮਾਜ ਵੀਕਲੀ)

 

।।ਵਾਹਿਗੁਰੂ ਜੀ ਕਾ, ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

ਜਦ – ਜਦ ਵੀ ਪੰਜਾਬ ਦੇ ਕਿਸੇ ਵੀ ਗਰੀਬ ਪਰਿਵਾਰ ਤੇ ਭੀੜ ਪਈ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ NRI ਪੰਜਾਬੀ ਵੀਰਾਂ ਨੇ ਸਭ ਤੋਂ ਪਹਿਲਾਂ ਉਸ ਗਰੀਬ ਪਰਿਵਾਰ ਦੀ ਬਾਂਹ ਫੜੀ ਹੈ।

ਇਸ ਹੀ ਤਰਾਂ ਅੱਜ ਵੀ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਵਾਸੀ ਜੋਰਾ ਸਿੰਘ, ਜੋ ਕਿ ਗਰੀਬ ਦਲਿਤ ਪਰਿਵਾਰ ਨਾਲ ਸੰਬੰਧ ਰਖਦੇ ਹਨ। ਉਹਨਾਂ ਦੀ ਸੁਪਤਨੀ – ਗੁਰਦੀਪ ਕੋਰ ਜਿੰਨਾ ਦੀ ਉਮਰ 40 ਦੇ ਕਰੀਬ ਹੈ, ਉਹਨਾ ਨੂੰ ਸਿਰ ਦੀਆਂ ਨਾੜੀਆਂ ਬਲੋਕ ਹੋਣ ਕਾਰਨ ਬਹੁਤ ਸਾਰੀਆਂ ਸਰੀਰਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਡਾਕਟਰਾਂ ਦੇ ਦੱਸੇ ਅਨੁਸਾਰ ਸਿਰ ਦੀਆਂ ਨਾੜਾਂ ਬਲੋਕ ਹੋਣ ਕਾਰਨ ਸਿਰ ਵਿੱਚ ਇਹਨਾਂ ਨਾੜੀਆਂ ਕਾਰਨਾਂ ਕੋਈ ਵੀ ਖਤਰਨਾਕ ਬਿਮਾਰੀ ਪੈਦਾ ਹੋ ਸਕਦੀ ਹੈ।

ਜੋਰਾ ਸਿੰਘ ਦੀ ਸੁਪਤਨੀ ਗੁਰਦੀਪ ਕੋਰ ਦੀ ਇਸ ਬਿਮਾਰੀ ਦਾ ਇਲਾਜ D.M.C. ਹਸਪਤਾਲ ਲੁਧਿਆਣਾ ਤੋ ਚੱਲ ਰਿਹਾ ਹੈ, D.M.C. ਵਿੱਚ ਇਸ ਬਿਮਾਰੀ ਦਾ ਇਲਾਜ ਬਹੁਤ ਹੀ ਮਹਿੰਗਾ ਹੈ। ਇਸ ਕਰਕੇ ਜੋਰਾ ਸਿੰਘ ਇਹ ਇਲਾਜ ਕਰਵਾਉਣ ਤੋ ਅਸਮਰੱਥ ਹੈ। ਸਾਰਾ ਪਰਿਵਾਰ ਗੁਰਸਿੱਖ ਹੈ ਤੇ ਜੋਰਾ ਸਿੰਘ ਗਰੀਬ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ‘ਤੇ ਨਾਲ ਹੀ ਜੋਰਾ ਸਿੰਘ ਨੂੰ ਇੱਕ ਗੁਰਦਾ ਫੇਲ ਹੋਣ ਕਾਰਨ ਉਹਨਾ ਨੂੰ ਸਰੀਰਕ ਤੌਰ ਤੇ ਕਮਜ਼ੋਰੀ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਜੋਰਾ ਸਿੰਘ ਕੋਈ ਵੀ ਕੰਮ ਕਰਨ ਤੋ ਪੂਰੀ ਤਰਾਂ ਅਸਮਰੱਥ ਹਨ।

ਜੋਰਾ ਸਿੰਘ ਦੇ ਪਰਿਵਾਰ ਵਿਚ ਦੋ ਕੁੜੀਆਂ ਤੇ ਦੋ ਮੁੰਡੇ ਹਨ ਜਿੰਨਾ ਦੀ ਪੜਾਈ ਵੀ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਬਿਲਕੁਲ ਰੁਕ ਗਈ ਹੈ।

ਸੋ ਦੇਸ਼ ਵਿਦੇਸ ਵਿੱਚ ਵਸਦੇ ਸਿੱਖ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਹੁਣ ਤੱਕ ਜੋਰਾ ਸਿੰਘ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਬਹੁਤ ਲੋਕਾ ਤੋ ਕਾਫੀ ਕਰਜਾ ਵੀ ਲੈ ਲਿਆ ਹੈ, ਜੋ ਕਿ ਹੁਣ ਜੋਰਾ ਸਿੰਘ ਇਹ ਕਰਜਾ ਵਾਪਸ ਨਹੀ ਕਰ ਸਕਦਾ ਅਤੇ ਹੁਣ ਕਮਾਈ ਦਾ ਕੋਈ ਸਾਧਨ ਨਹੀ ਹੈ ਜਿਸ ਕਾਰਨ ਉਹਨਾ ਦੀ ਪਤਨੀ ਗੁਰਦੀਪ ਕੌਰ ਦਾ ਇਲਾਜ ਵੀ ਰੁਕ ਗਿਆ ਹੈ, ਜਿਸ ਕਾਰਨ ਗੁਰਦੀਪ ਕੌਰ ਨੂੰ ਕਾਫੀ ਸਰੀਰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੋ ਦਾਨੀ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਜੋਰਾ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਜੋਰਾ ਸਿੰਘ ਦੀ ਪਤਨੀ ਗੁਰਦੀਪ ਕੌਰ ਦਾ ਇਲਾਜ ਕਰਵਾ ਸਕੇ ।
ਸੋ ਜੋ ਸਾਧ -ਸੰਗਤ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋਣ ਓਹ ਜੋਰਾਂ ਦੇ ਮੋਬਾਇਲ ਨੰਬਰ +91 9781 975 058 ਤੇ ਸੰਪਰਕ ਕਰਕੇ ਉਹਨਾ ਦੀ ਮਦਦ ਕਰ ਸਕਦੇ ਹਨ ।

।।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।

Previous articleUK to toughen social distancing measures
Next articleCongress’s old darbaris uncomfortable with Rahul Gandhi’s Return