ਇਲਤੀ ਬਾਬਾ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਰਲ ਕੇ ਜਾਣ ਕਬੂਤਰ ਫੌਰਨ ਮੋਰਾਂ ਨਾਲ |
ਜਦ ਤੋਂ ਕਲਮ ਦਾ ਰਿਸ਼ਤਾ, ਪੈ ਗਿਆ ਚੋਰਾਂ ਨਾਲ |
.
ਸਨਮਾਨਾਂ ਦੀ ਭੁੱਖ ਤੇ ਦੋਹੀਂ ਪਾਸੀਂ ਹੈ ,
ਬਿਨ ਮਹਿਕੇ ਫੁੱਲ, ਭੰਗੜੇ ਪਾਉਦੇ ਥੋਰਾਂ ਨਾਲ |
.
ਮਹਾਂਕਾਵਿ ਲਿਖਵਾ ਲੈਂਦੇ ਨੇ ਡਾਲਰ ਦੇ ਕੇ
ਭੈੜੇ ਪੁੱਤ ਅਮਰੀਕਣ ਅੱਜਕੱਲ੍ਹ ਜੋਰਾਂ ਨਾਲ |
.
ਮਾਂ ਬੋਲੀ ਪੰਜਾਬੀ ਦਾ ਕਿਉਂ ਦੱਸ ਰੱਬਾ ,
ਤੂੰ ਰਿਸ਼ਤਾ ਏ ਗੰਡਿਆ ਆਦਮ-ਖੋਰਾਂ ਨਾਲ ?
.
ਪੀਅੈਚ ਡੀ ਏ ਹੋ ਰਈ ਕੱਚੀਆਂ ਕਲਮਾਂ ਤੇ,
ਲਾਲਚ ਵਿੱਚ ਆ ਕੁੱਤੀ ਰਲ ਗਈ ਚੋਰਾਂ ਨਾਲ |
.
ਇੱਕ ਦਿਨ ਗੰਨੇਂ ਮੌਰਾਂ ਦੇ ਵਿੱਚ ਖਾਵੇਗਾ ,
ਜਿਸ ਬਾਬੇ ਦੀਆਂ ਸਾਝਾਂ ਕੱਚੀਆਂ ਪੋਰਾਂ ਨਾਲ |
.
” ਬਾਬਾ ਵੈਦ ” ਜੀ ਉਸ ਬੇਗੈਰਤ ਵਾਰੇ ਸੋਚ ,
ਤੇਰਾ ਝੋਟਾ ਚੋਅ ‘ਜੋ ਤੁਰ ਗਿਆ ਹੋਰਾਂ ਨਾਲ |

ਮਾਰਫਤ
ਬੁੱਧ ਸਿੰਘ ਨੀਲੋੰ
94643-70823

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦੀ ਨੌਜਵਾਨੀ ਕਿੱਧਰ ਨੂੰ …. ?
Next articleਅੱਜ ਦੀ ਸਵੇਰ