ਇਰਾਨ ਵਲੋਂ ਟਰੰਪ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਤਹਿਰਾਨ (ਸਮਾਜਵੀਕਲੀ) :  ਇਰਾਨ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਦਰਜਨਾਂ ਹੋਰਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਇੰਟਰਪੋਲ ਤੋਂ ਮੱਦਦ ਮੰਗੀ ਹੈ। ਇਰਾਨ ਦਾ ਮੰਨਣਾ ਹੈ ਕਿ ਅਮਰੀਕਾ ਵਲੋਂ ਬਗਦਾਦ ਵਿੱਚ ਕੀਤੇ ਡਰੋਨ ਹਮਲੇ ਵਿੱਚ ਇਰਾਨ ਦਾ ਸਿਖਰਲਾ ਜਨਰਲ ਮਾਰਿਆ ਗਿਆ ਸੀ। ਭਾਵੇਂ ਕਿ ਟਰੰਪ ਨੂੰ ਗ੍ਰਿਫ਼ਤਾਰੀ ਦਾ ਕੋਈ ਖ਼ਤਰਾ ਨਹੀਂ ਪਰ ਇਹ ਦੋਸ਼ ਇਰਾਨ ਅਤੇ ਅਮਰੀਕਾ ਵਿਚਾਲੇ ਵਧੇ ਤਣਾਅ ਨੂੰ ਦਰਸਾਉਂਦੇ ਹਨ।

ਤਹਿਰਾਨ ਦੀ ਵਿਸ਼ਵ ਤਾਕਤਾਂ ਨਾਲ ਪਰਮਾਣੂ ਸੰਧੀ ਵਿੱਚੋਂ ਅਮਰੀਕਾ ਵਲੋਂ ਆਪਣੇ-ਆਪ ਨੂੰ ਵੱਖ ਕਰ ਲਏ ਜਾਣ ਮਗਰੋਂ ਦੋਵਾਂ ਮੁਲਕਾਂ ’ਚ ਤਲਖੀ ਵਧੀ ਹੋਈ ਹੈ। ਤਹਿਰਾਨ ਦੇ ਸਰਕਾਰੀ ਵਕੀਲ ਅਲੀ ਅਲਕਾਸੀਮੇਹਰ ਨੇ ਦੱਸਿਆ ਕਿ 3 ਜਨਵਰੀ ਨੂੰ ਬਗਦਾਦ ’ਤੇ ਕੀਤੇ ਹਮਲੇ, ਜਿਸ ਵਿੱਚ ਜਨਰਲ ਕਾਸਿਮ ਸੁਲੇਮਾਨੀ ਮਾਰੇ ਗਏ ਸੀ, ਵਿਚ ਟਰੰਪ ਸਣੇ 30 ਹੋਰਾਂ ਦੀ ਸ਼ਮੂਲੀਅਤ ਹੈ। ਇਰਾਨ ਨੇ ਇਨ੍ਹਾਂ ਖ਼ਿਲਾਫ਼ ਹੱਤਿਆ ਅਤੇ ਦਹਿਸ਼ਤਗਰਦੀ ਦੇ ਦੋਸ਼ ਲਾਏ ਹਨ।

Previous articleਇਤਾਲਵੀ ਕੰਪਨੀ ਦੇ 79 ਮੁਲਾਜ਼ਮ ਕਰੋਨਾ ਪਾਜ਼ੇਟਿਵ
Next articleਜੌਹਨਸਨ ਵੱਲੋਂ ਸਕੂਲ ਉਸਾਰੀ ਲਈ ਦਸ ਸਾਲਾ ਯੋਜਨਾ ਦਾ ਐਲਾਨ